ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਐਮ ਪੀ ਪਰਮ ਗਿੱਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 8 March 2015

ਕੈਨੇਡਾ ਦੀ ਤਰੱਕੀ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਐਮ ਪੀ ਪਰਮ ਗਿੱਲ

ਐਮ ਪੀ ਪਰਮ ਗਿੱਲ ਦਾ ਸਵਾਗਤ ਕਰਦੇ ਹੋਏ ਅਮਨਵੀਰ ਚੈਰੀ ਤੇ ਔਜਲਾ ਪਰਿਵਾਰ ਦੇ ਮੈਬਰ
ਸੰਗਰੂਰ, 8 ਮਾਰਚ (ਸਤਪਾਲ ਖਡਿਆਲ)- ਕੈਨੇਡਾ ਦੀ ਤਰੱਕੀ ਵਿੱਚ ਸਾਡੇ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡੇ ਲੋਕਾਂ ਦੀ ਮਿਹਨਤ ਤੇ ਹਿੰਮਤ ਨਾਲ ਦੇਸ਼ ਕੈਨੇਡਾ ਨੇ ਬੜੀਆਂ ਮੱਲਾਂ ਮਾਰੀਆਂ ਹਨ। ਇਹਨਾਂ ਸ਼ਬਦਾ ਪ੍ਰਗਟਾਵਾ ਕੈਨੇਡਾ ਦੀ ਓਨਟਾਰੀਓ ਸਟੇਟ ਦੇ ਬਰੈਂਪਟਨ ਸਹਿਰ ਦੇ ਮੈਂਬਰ ਪਾਰਲੀਮੈਂਟ ਪਰਮ ਗਿੱਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਉੱਘੇ ਖੇਡ ਪ੍ਰਮੋਟਰ ਬੱਬਲ ਸੰਗਰੂਰ ਤੇ ਮਨਵੀਰਪਾਲ ਅੋਜਲਾ ਦੇ ਗ੍ਰਹਿ ਵਿਖੇ ਆਖੇ। ਉਹ ਆਪਣੇ ਪਰਿਵਾਰ ਸਮੇਤ ਵਿਸ਼ੇਸ ਤੌਰ ਤੇ ਔਜਲਾ ਨਿਵਾਸ ਤੇ ਪਹੁੰਚੇ।ਜਿੱਥੇ ਪਰਿਵਾਰ ਵਲੋਂ ਸ੍ਰ ਅਮਨਬੀਰ ਸਿੰਘ ਚੈਰੀ (ਓ ਐਸ ਡੀ ਵਿੱਤ ਮੰਤਰੀ ਪੰਜਾਬ) ਤੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਜੋਰਦਾਰ ਸਵਾਗਤ ਕੀਤਾ। ਇਸ ਸਮੇਂ ਇੰਟਰਨੈਸ਼ਨਲ ਐਬਟਸਫੋਰਡ ਕਲੱਬ ਗੱਗੜਪੁਰ (ਸੰਗਰੂਰ) ਦੇ ਪ੍ਰਧਾਨ ਮਨਵੀਰਪਾਲ ਔਜਲਾ ਨੇ ਕਿਹਾ ਕਿ ਸਾਡੇ ਪਰਿਵਾਰ ਤੇ ਖੇਡ ਕਲੱਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸ੍ਰ ਪਰਮ ਗਿੱਲ ਜੀ ਐਮ ਪੀ ਕੈਨੇਡਾ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਾਡੇ ਪਰਿਵਾਰ ਲਈ ਸਮਾ ਕੱਢਿਆ ਤੇ ਸਾਡਾ ਮਾਣ ਵਧਾਇਆ। ਇਸ ਸਮੇਂ ਸ. ਗਿੱਲ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਸਾਡੀ ਮਾਂ ਖੇਡ ਕਬੱਡੀ ਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬੱਬਲ ਸੰਗਰੂਰ ਤੇ ਉਹਨਾਂ ਦੇ ਸਾਥੀ ਇੰਦਰਜੀਤ ਧੁੱਗਾ, ਹਰਵਿੰਦਰ ਬਾਸੀ, ਸੁੱਖਾ ਬਾਸੀ, ਜਸ ਸੋਹਲ ਪ੍ਰਧਾਨ, ਲੱਭੀ ਨੰਗਲ, ਗੁਰਜੀਤ ਮਾਗਟ, ਸੀਤਾ ਖਹਿਰਾ, ਬਲਰਾਜ ਸੰਘਾ, ਜੋਗਾ ਕੰਗ, ਕਰਣ ਘੁਮਾਣ ਹੋਰਾਂ ਦਾ ਵੱਡਾ ਯੋਗਦਾਨ ਹੈ। ਇਸ ਸਮੇਂ ਖੇਡ ਪ੍ਰਮੋਟਰ ਵੀਰਪਾਲ ਧੁੱਗਾ, ਕਰਣ ਘੁਮਾਣ, ਗੁਰਮੇਲ ਦਾਸ, ਮਹਿੰਦਰ ਸੇਖੋਂ, ਰਾਜੂ ਗੱਗੜਪੁਰ, ਪੰਕਜ ਬਾਸ਼ਲ, ਸੁਖਵਿੰਦਰ ਸੁੱਖੀ, ਕੋਚ ਦਰਸਨ ਘਰਾਚੋਂ, ਜੱਸੂ ਚੋਹਾਨ, ਜਸਨ ਗਰੇਵਾਲ ਹਾਜਰ ਸਨ।

No comments:

Post Top Ad

Your Ad Spot