ਜੰਡੂ ਸਿੰਘਾ ਵਿੱਚ ਕੁਤਿਆਂ ਦੀਆਂ ਦੌੜਾਂ ਕਰਵਾਈਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 March 2015

ਜੰਡੂ ਸਿੰਘਾ ਵਿੱਚ ਕੁਤਿਆਂ ਦੀਆਂ ਦੌੜਾਂ ਕਰਵਾਈਆ

  • ਕੁੱਤਿਆਂ ਦੇ ਮਾਹਰ ਡਾ. ਗੌਪਾਲ ਸ਼ਰਮਾਂ ਵਿਸੇਸ਼ ਤੋਰ ਪੁੱਜੇ, ਕੀਤਾ ਕੁਤਿਆਂ ਦੀਆਂ ਦੌੜਾਂ ਦਾ ਸ਼ੁੱਭ ਅਰੰਭ
  • ਫਨੀ ਬੌਨ ਖਡੂਰ ਸਾਹਿਬ ਦਾ ਕੁੱਤਾ, ਰਿਹਾ ਪਹਿਲੇ ਸਥਾਨ ਤੇ
  • ਪਿੰਡ ਜੰਡੂ ਸਿੰਘਾ ਦੇ ਨੌਜਵਾਨ ਨਵ ਪੱਤੜ ਦਾ ਵਿਸੇਸ਼ ਉਪਰਾਲਾ
ਖਡੂਰ ਸਾਹਿਬ ਦੇ ਪਹਿਲੇ ਨੰਬਰ ਤੇ ਆਉਣ ਵਾਲੇ ਕੁੱਤੇ ਦੇ ਮਾਲਕਾਂ ਦਾ ਸਨਮਾਨ ਕਰਦੇ ਡਾ. ਗੌਪਾਲ ਸ਼ਰਮਾਂ, ਨਵ ਪੱਤੜ ਅਤੇ ਹੋਰ।
ਆਦਮਪੁਰ, ਜੰਡੂ ਸਿੰਘਾ 31 ਮਾਰਚ (ਅਮਰਜੀਤ ਸਿੰਘ, ਅਸ਼ੋਕ ਕੁਮਾਰ)- ਜੰਡੂ ਸਿੰਘਾ/ਪਤਾਰਾ-ਜੰਡੂ ਸਿੰਘਾ, ਬੋਲੀਨਾਂ ਰੋਡ ਤੇ ਸਥਿਤ ਗੁ. ਟਿੱਬੀ ਸਾਹਿਬ ਦੇ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਭਗਤ ਸਿੰਘ ਦੀ ਨਿੱਘੀ ਯਾਦ ਵਿੱਚ ਜੰਡੂ ਸਿੰਘਾ ਦੇ ਨੌਜਵਾਨ ਨਵ ਪੱਤੜ ਵੱਲੋਂ ਕੀਤੇ ਉਪਰਾਲੇ ਤਹਿਤ ਪਿੰਡ ਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਅੱਜ ਜੰਡੂ ਸਿੰਘਾ ਵਿੱਚ ਤੀਸਰੇ ਸਾਲ ਦੀਆਂ ਕੁਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿਸ ਵਿੱਚ 60 ਦੇ ਕਰੀਬ ਕੁਤਿਆਂ ਨੇ ਭਾਗ ਲਿਆ। ਜਿਨਾਂ ਵਿੱਚੋਂ ਸੈਮੀਫਾਇਨਲ ਮੁਕਾਬਲੇ ਵਿੱਚ ਫਨੀ ਬੌਨ ਖਡੂਰ ਸਾਹਿਬ ਦਾ ਕੁੱਤਾ ਪਹਿਲੇ ਨੰਬਰ ਤੇ 11 ਹਜਾਰ ਅਤੇ ਟਰਾਫੀ, ਲਵ ਯੂ ਪਠਾਨਕੌਟ 8 ਹਜਾਰ, ਟਰਾਫੀ, ਫਰੈਡਸ ਗਰੁੱਪ 5 ਹਜਾਰ ਟਰਾਫੀ ਨਾਲ ਜੈਤੂ ਰਿਹਾ। ਇਨਾਂ ਜੈਤੂ ਕੁਤਿਆਂ ਦੇ ਮਾਲਕਾ ਨੂੰ ਇਨਾਮਾਂ ਦੀ ਵੰਡ ਕਰਨ ਲਈ ਮੁੱਖ ਮਹਿਮਾਨ ਵੱਜੋਂ ਨੰਗਲ ਸ਼ਾਮਾਂ ਵੈਟਨਰੀ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿੱਭਾ ਰਹੇ ਡਾ. ਗੌਪਾਲ ਸ਼ਰਮਾਂ ਪੁੱਜੇ। ਜਿਨਾਂ ਇਹ ਕੁਤਿਆਂ ਦੇ ਦੌੜ ਮੁਕਾਬਲੇ ਬਗੈਰ ਡੌਪਿੰਗ ਤੋਂ ਨੌਜਵਾਨਾਂ ਨੂੰ ਕਰਵਾਉਣ ਲਈ ਪ੍ਰੇਰਿਆ, ਅਤੇ ਉਨਾਂ ਦੱਸੇ ਅਨੁਸਾਰ ਇਹ ਮੁਕਾਬਲੇ ਬਗੈਰ ਡੌਪਿੰਗ ਹੀ ਕਰਵਾਏ ਗਏ। ਇਸ ਮੌਕੇ ਤੇ ਨਵ ਪੱਤੜ, ਕਾਲੂ ਕੁਲਦੀਪ ਸਹੌਤਾ, ਕਾਲਾ ਮੱਲੀ, ਸਤਵੀਰ ਸੰਘਾ, ਜਸਵੀਰ ਮੱਲੀ, ਪੰਡਿਤ ਵਿਪੁਨ ਪੰਚ, ਕਾਡੀ ਜੰਡੂ ਸਿੰਘਾ, ਜਲਪ੍ਰੀਤ ਸਿੰਘ ਜੀਤ, ਅਮਰਜੀਤ ਸਿੰਘ ਜੀਤ ਅਤੇ ਹੋਰ ਹਾਜਰ ਸਨ।

No comments:

Post Top Ad

Your Ad Spot