Punjab News Channel

Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 May 2018

ਸੇਂਟ ਸੋਲਜਰ ਦੇ ਵਿਦਿਆਰਥੀ ਚਮਕੇ

9:46:00 pm 0
ਜਲੰਧਰ 16 ਮਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਸਿੱਖਿਆ ਦੇ ਖੇਤਰ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਇਸ ਗੱਲ ਨੂੰ ਸੱਚ ਸਾਬਤ ਕਰਦੇ ਹੋਏ ਸੇਂਟ ਸਲੋਜਰ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਟ ਕੇਟਰਿੰਗ ਟੈਕਨੋਲਿਜੀ ਜਲੰਧਰ ਦੇ ਵਿਦਿਆਰਥੀਆਂ ਨੇ ਵਨ ਈਅਰ ਕ੍ਰਾਫਟਮੈਨਸ਼ਿਪ ਕੋਰਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦੇ ਨਾਲ-ਨਾਲ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ। ਪੰਜਾਬ ਸਟੇਟ ਟੈਕਨੀਕਲ ਇੰਡਸਟ੍ਰੀਅਲ ਟ੍ਰੇਨਿਗ ਬੋਰਡ ਚੰਡੀਗੜ ਵੱਲੋਂ ਲਈ ਗਈ ਇਸ ਪ੍ਰੀਖਿਆ ਵਿੱਚ ਹਰਸ਼ਵਰਧਨ ਸਿੰਘ 85.5 ਫ਼ੀਸਦੀ ਅੰਕ ਲੈ ਕੇ ਸੰਸਥਾ ਵਿੱਚੋਂ ਅੱਵਲ ਰਿਹਾ। ਇਸੇ ਤਰਾਂ ਵਿਦਿਆਰਥਣ ਰੋਮਾ 79.5 ਫ਼ੀਸਦੀ ਅੰਕਾਂ ਨਾਲ ਦੂਸਰੇ ਸਥਾਨ 'ਤੇ ਰਹੀ ਜਦੋਂਕਿ ਅੰਮ੍ਰਿਤਪਾਲ ਸਿੰਘ 78 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ। ਪ੍ਰਿੰਸੀਪਲ ਸੰਦੀਪ ਲੋਹਾਨੀ ਤੇ ਹੈੱਡ ਆਫ ਦੀ ਡਿਪਾਰਟਮੈਂਟ ਮਨੀਸ਼ ਗੁਪਤਾ ਨੇ ਦੱਸਿਆ ਕਿ ਸੰਸਥਾ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ। ਵਿਦਿਆਰਥਣ ਨਿਧੀ, ਸਾਹਿਲ ਕੋਹਲੀ, ਰੌਬਿਨ, ਪਵਨਪ੍ਰੀਤ, ਟਵਿੰਕਲ, ਜਾਗਰੇ ਮਸੀਹ, ਰਮਨਦੀਪ ਕੌਰ ਤੇ ਸਿਮਰਨਜੀਤ ਸਿੰਘ ਨੇ ਪਹਿਲੇ ਦਸ ਵਿੱਚ ਜਗਾ ਬਣਾਈ ਹੈ। ਇਸ ਮੌਕੇ ਸੇਂਟ ਸੋਲਜਰ ਗਰੁੱਪ ਦੇ ਚੇਅਰਮੈਨ ਸ਼੍ਰੀ ਅਨਿਲ ਚੋਪੜਾ ਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨਾਂ ਨੂੰ ਭਵਿੱਖ ਲਈ ਸ਼ੁਭ ਕਮਾਨਾਵਾਂ ਦਿੱਤੀਆਂ।
Read More

ਜਲੰਧਰ ਦੇ ਪੰਜਾਬੀ ਬਾਗ਼ ਨਿਵਾਸੀ ਬਿਜਲੀ ਵਜੋਂ ਬਹੁਤ ਪਰੇਸ਼ਾਨ

11:00:00 am 0
ਜਲੰਧਰ 15 ਮਈ (ਦੀਪਕ ਸੈਣੀ)- ਪੰਜਾਬੀ ਬਾਗ਼ ਪਠਾਨਕੋਟ ਰੋਡ ਤੇ ਰਾਤ ਨੂੰ ਰੋਜ਼ਾਨਾ ਰਹਿੰਦੀ ਹੈ ਬਿਜਲੀ ਗੁਲ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਇਥੇ ਟਰਾਂਸਫਾਰਮ ਤੇ ਖ਼ੰਬੇ ਲਗਾਏ ਹਨ, ਪਰ ਅੱਜ ਤੱਕ ਬਿਜਲੀ ਮੇਕਮੇ ਦੇ ਕਿਸੀ ਅਧਿਕਾਰੀ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਅਰਜ਼ੀ ਦੇਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੇ। ਪਿਛਲੇ ਦਿਨੀਂ ਆਏ ਤੂਫਾਨ 'ਚ ਬਿਜਲੀ ਦਾ ਖੰਬਾ ਟੁੱਟ ਗਿਆ ਜਿਹਦੀ ਸ਼ਿਕਾਇਤ ਇਲਾਕਾ ਨਿਵਾਸੀਆਂ ਨੇ ਇਥੇ ਦੇ ਜੇਈ ਨੂੰ ਕੀਤੀ ਤਾਂ ਉਹਨੇ ਵੀ ਤਸੱਲੀ ਦਵਾ ਕੇ ਕੋਈ ਹੁੰਗਾਰਾ ਨਹੀਂ ਦਿੱਤਾ।

Read More

Tuesday, 15 May 2018

ਦਸਮੇਸ਼ ਸਕੂਲ ਅਧਿਆਪਕ ਭਰਤੀ ਮਾਮਲੇ ਚ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਦੱਸਿਆ ਬੇ- ਬੁਨਿਆਦ

8:53:00 pm 0
ਤਲਵੰਡੀ ਸਾਬੋ, 15 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਸਥਾਨਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਦਰ ਅਧਿਆਪਕ ਭਰਤੀ ਨੂੰ ਲੈ ਕੇ ਲੱਗ ਰਹੇ ਘਪਲੇ ਦੇ ਦੋਸ਼ਾਂ ਨੂੰ ਨਕਾਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਨੇ ਘਪਲੇ ਦੇ ਦੋਸ਼ਾਂ ਨੂੰ ਬਿਲਕੁਲ ਹੀ ਬੇ - ਬੁਨਿਆਦ ਕਰਾਰ ਦਿੱਤਾ ਹੈ। ਇਸ ਸਬੰਧ ਵਿੱਚ ਆਪਣਾ ਪੱਖ ਪੇਸ਼ ਕਰਦਿਆਂ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਜਾਤਾ ਜਸੂਜਾ ਨੇ ਕਿਹਾ ਕਿ ਅਧਿਆਪਕ ਦੀ ਭਰਤੀ ਬਿਲਕੁਲ ਨਿਰਪੱਖ ਅਤੇ ਯੋਗਤਾ ਅਨੁਸਾਰ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਜਿਸ ਉਮੀਦਵਾਰ ਵੱਲੋਂ ਇਹ ਨਿਰਾ ਆਧਾਰ ਦੋਸ਼ ਲਗਾਏ ਜਾ ਰਹੇ ਹਨ ਉਸ ਦੀ ਯੋਗਤਾ ਸਕੂਲ ਵਿੱਚ ਰੱਖੇ ਗਏ ਉਮੀਦਵਾਰ ਅਧਿਆਪਕ ਨਾਲੋਂ ਕਿਤੇ ਘੱਟ ਹੈ । ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਏ.ਡੀ.ਸੀ. ਬਠਿੰਡਾ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਹਾਜ਼ਰੀ ਵਿੱਚ  ਡੈਮੋ ਲੈਣ ਸਮੇਂ ਉਕਤ ਦੋਸ਼ ਲਗਾਉਣ ਵਾਲੀ ਉਮੀਦਵਾਰ ਤੋਂ ਬੱਚਿਆਂ ਦੀ ਅਤੇ ਚੋਣ ਕਮੇਟੀ ਦੀ ਹਾਜ਼ਰੀ ਵਿੱਚ ਡੈਮੋ ਹੀ ਪਾਸ ਨਹੀਂ ਸੀ ਹੋਇਆ ਅਤੇ ਨਾ ਹੀ ਉਸ ਕੋਲ ਕੋਈ ਤਜਰਬਾ ਸਰਟੀਫਿਕੇਟ ਹੀ ਸੀ। ਉਨ੍ਹਾਂ ਕਿਹਾ ਕਿ ਇਸ ਭਰਤੀ ਮਾਮਲੇ ਵਿੱਚ ਏ.ਡੀ.ਸੀ. ਦਫ਼ਤਰ ਵੱਲੋਂ ਪੰਜ ਦਿਨਾਂ ਦੇ ਅੰਦਰ ਅੰਦਰ ਉਸ ਭਰਤੀ ਨਾਲ ਸਬੰਧਤ ਰਿਕਾਰਡ ਤਲਬ ਕਰਨ ਦੀ ਗੱਲ ਵੀ ਨਿਰੀ ਅਫ਼ਵਾਹ ਹੈ ਜਦੋਂ ਕਿ  ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੋਈ ਸਮਾਚਾਰ ਏ ਡੀ ਸੀ ਦਫ਼ਤਰ  ਵੱਲੋਂ ਪ੍ਰਾਪਤ ਨਹੀਂ ਹੋਇਆ।
Read More

ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਵਿਖੇ ਮੀਜ਼ਲਜ਼ ਰੂਬੇਲਾ ਦੇ ਲਗਾਏ ਟੀਕੇ

8:51:00 pm 0
ਤਲਵੰਡੀ ਸਾਬੋ, 15 ਮਈ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਦੇਸ਼ ਅੰਦਰ ਬੱਚਿਆਂ ਨੂੰ ਖਸਰੇ ਤੋਂ ਮੁਕਤ ਕਰਨ ਨੂੰ ਲੈ ਕੇ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਸਬ ਡਵੀਜਨ ਦੇ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਮੀਜ਼ਲਜ਼ ਰੂਬੇਲਾ ਦਾ ਟੀਕਾਕਰਨ ਕੀਤਾ ਗਿਆ। ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਭੇਜੀ ਗਈ ਟੀਮ ਵਿੱਚ ਸਿਹਤ ਸੁਪਰਵਾਈਜਰ ਬਲਵੀਰ ਕੌਰ ਦੀ ਸਮੁੱਚੀ ਟੀਮ ਦੁਆਰਾ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਵਿੱਚ ਸ਼ਾਮਿਲ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਇਸ ਵੈਕਸੀਨ ਦੇ ਤਹਿਤ ਟੀਕੇ ਲਗਾਏ ਗਏ।
ਗੱਲਬਾਤ ਦੌਰਾਨ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਕੁੱਝ ਕੁ ਬੱਚਿਆਂ ਨੂੰ ਛੱਡ ਕੇ ਬਾਕੀ ਸਭ ਦਾ ਟੀਕਾਕਰਨ ਹੋ ਚੁੱਕਿਆ ਹੈ ਅਤੇ ਜੋ ਬੱਚੇ ਅੱਜ ਬਿਮਾਰ ਹੋਣ ਕਾਰਨ ਗੈਰ ਹਾਜ਼ਰ ਹੋਏ ਹਨ ਉਹਨਾਂ ਨੂੰ ਅਗਲੇ ਰਾਊਂਡ ਵਿੱਚ ਇਹ ਟੀਕਾ ਲਗਾ ਦਿੱਤਾ ਜਾਵੇਗਾ। ਸ. ਸਿਧੂ ਨੇ ਜਿੱਥੇ ਸਿਹਤ ਵਿਭਾਗ ਦੀ ਸੁੱਮਚੀ ਟੀਮ ਦਾ ਧੰਨਵਾਦ ਕੀਤਾ ਉੱਥੇ ਬੱਚਿਆਂ ਦੇ ਮਾਪਿਆਂ ਦਾ ਵੀ ਸ਼ੁਕਰਾਨਾ ਕੀਤਾ ਜਿਹਨਾਂ ਨੇ ਇਸ ਮੁਹਿੰਮ ਤਹਿਤ ਬੱਚਿਆਂ ਨੂੰ ਟੀਕਾ ਲਗਵਾ ਕੇ ਉਹਨਾਂ ਨੂੰ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਵਿਭਾਗ ਦਾ ਸਾਥ ਦਿੱਤਾ। ਬਲਾਕ ਐਜੂਕੇਟਰ ਸ. ਤ੍ਰਿਲੋਕ ਸਿੰਘ ਨੇ ਉਕਤ ਸਕੂਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਸਕੂਲ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵਿੱਚੋਂ ਇੱਕ ਹੈ ਜਿਸ ਨੇ ਵਿਭਾਗ ਦੀ ਇਸ ਮਹਿੰਮ ਨੇਪਰੇ ਚਾੜ੍ਹਨ ਵਿੱਚ ਬਹੁਤ ਜਿਆਦਾ ਯੋਗਦਾਨ ਪਾਇਆ ਅਤੇ ਸਾਰੇ ਸਕੂਲਾਂ ਨਾਲੋਂ ਵੱਧ ਬੱਚਿਆਂ ਨੇ ਟੀਕਾਕਰਨ ਕਰਵਾਇਆ।  ਇਸ ਮੁਹਿੰਮ ਵਿੱਚ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਨੇ ਖੁਦ ਪਹੁੰਚ ਕੇ ਵੈਕਸੀਨ ਕਰਵਾਈ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ, ਸੈਕਰੇਟਰੀ ਮੈਡਮ ਪਰਮਜੀਤ ਕੌਰ, ਕਰਮਜੀਤ ਕੌਰ ਏ ਐੱਨ ਐੱਮ, ਪਰਮਜੀਤ ਕੌਰ, ਮਨਪ੍ਰੀਤ ਕੌਰ, ਆਸ਼ਾ ਵਰਕਰ ਰਾਣੀ ਕੌਰ, ਅਮਨਦੀਪ ਕੌਰ, ਸੁਖਦਰਸ਼ਨ ਕੌਰ, ਸਿਮਰਜੀਤ ਕੌਰ, ਗੋਗੜ ਕੌਰ ਤੋਂ ਇਲਾਵਾ ਸਮੁੱਚੇ ਸਟਾਫ ਨੇ ਆਪਣੀ ਜਿੰਮੇਵਾਰੀ ਨਿਭਾਈ।
Read More

10ਵੀਂ, +2 ਅਤੇ ਜੇ.ਈ.ਈ ਮੇਨ ਪਾਸ ਕਰ ਨਾਮ ਚਮਕਾਉਣ ਵਾਲੇ ਸੇਂਟ ਸੋਲਜਰ ਦੇ ਵਿਦਿਆਰਥੀ ਸਨਮਾਨਿਤ

8:20:00 pm 0
ਜਲੰਧਰ 15 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਨਾਮ ਚਮਕਾਉਣ ਵਾਲੇ ਅਤੇ ਜੇ.ਈ.ਈ. (ਮੇਨ)-2018 ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।ਚੇਅਰਮੈਨ ਅਨਿਲ ਚੋਪੜਾ ਤੇ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਨਾਨਿਤ ਕਰਦਿਆਂ ਦੱਸਿਆ ਕਿ ਆਰਟਸ ਸਟਰੀਮ ਵਿੱਚ ਨਿਤਿਕਾ ਦਾਦਰਾ ਨੇ 94.4 ਫ਼ੀਸਦੀ, ਅਮਨ ਸਿੰਘ ਨੇ 87 ਫ਼ੀਸਦੀ, ਪ੍ਰਭਜੋਤ ਨੇ 86.2 ਫ਼ੀਸਦੀ, ਡਿੰਪਲ ਤੇ ਨੇਹਾ ਨੇ 81 ਫ਼ੀਸਦੀ, ਦੀਪਕ ਜੋਤੀ ਨੇ 80 ਫ਼ੀਸਦੀ ਮਨਦੀਪ ਨੇ 78 ਫ਼ੀਸਦੀ, ਸਿਮਰਨਜੀਤ ਤੇ ਰਾਜੂ ਨੇ 77.1 ਫ਼ੀਸਦੀ, ਕਮਰਸ ਸਟਰੀਮ ਵਿੱਚ ਮਨਦੀਪ ਸਿੰਘ ਨੇ 78 ਫ਼ੀਸਦੀ ਅੰਕ, ਅਰਮਾਨ ਚੱਢਾ ਨੇ 76 ਫ਼ੀਸਦੀ, ਅਨਮੋਲ ਤਗਰਾ ਨੇ 75.7 ਫ਼ੀਸਦੀ ਅੰਕ, ਸੋਨਾਲੀ ਪ੍ਰਧਾਨ 7.4. ਫ਼ੀਸਦੀ, ਸਾਇੰਸ ਸਟਰੀਮ ਵਿੱਚ ਅਮਨਦੀਪ ਨੇ 80 ਫ਼ੀਸਦੀ, 10ਵੀਂ ਵਿੱਚੋਂ ਹਰਵਿੰਦਰ ਸਿੰਘ ਨੇ 82 ਫ਼ੀਸਦੀ, ਜਸ਼ਨਦੀਪ ਸਿੰਘ ਨੇ 81 ਫੀਸਦੀ, ਹਰਮੀਤ ਕੌਰ ਨੇ 78 ਫ਼ੀਸਦੀ, ਮਾਨਸੀ ਨੇ 76 ਫ਼ੀਸਦੀ ਅੰਕ ਲੈ ਕੇ, ਅਤੇ ਜੇ.ਈ.ਈ. (ਮੇਨ) ਪਾਸ ਕਰਨ ਵਾਲੇ ਵਸੂ ਸਹਿਗਲ, ਮਯਾਨ ਕਪੂਰ, ਕੇਸ਼ਵ, ਮਯੰਕ ਸਿੰਗਲਾ, ਸ਼ਰੇਸ਼ਠ ਪਾਂਡੇ, ਅਨਿਕੇਤ, ਭਾਰਤ ਮੇਹਤਾ, ਮਨੀਸ਼ਾ, ਗੁਰਪ੍ਰੀਤ ਸਿੰਘ, ਮਨਪ੍ਰੀਤ ਮੈਣੀ, ਅਮਨਦੀਪ ਨੇ ਸੰਸਥਾ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਵੀ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੇ ਮਾਪਿਆਂ, ਸਕੂਲ ਪ੍ਰਿੰਸੀਪਲਾਂ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਇਨ੍ਹਾਂ ਵਿੱਚੋਂ ਜੋ ਵਿਦਿਆਰਥੀ ਸੇਂਟ ਸੋਲਜਰ ਵਿੱਚ ਉੱਚ ਸਿੱਖਿਆ ਲਈ ਆਉਣਾ ਚਹੁੰਦੇ ਹਨ ਉਨ੍ਹਾਂ ਲਈ ਸਪੈਸ਼ਲ ਵਜ਼ੀਫ਼ੇ ਦਾ ਐਲਾਨ ਵੀ ਕੀਤਾ।
Read More

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਬੱਚਿਆਂ ਦਾ ਜਨਮ ਦਿਨ ਗੁਰ ਇਤਿਹਾਸ ਦੀਆਂ ਪੁਸਤਕਾਂ ਭੇਂਟ ਕਰਕੇ ਮਨਾਇਆ

7:04:00 am 0
ਤਲਵੰਡੀ ਸਾਬੋ, 14 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਮਲਕਾਣਾ ਵਿਖੇ ਬੀਤੇ ਲੰਬੇ ਸਮੇਂ ਤੋਂ ਵਿੱਦਿਆ ਦੇ ਖੇਤਰ 'ਚ ਨਾਮਣਾ ਖੱਟ ਚੁੱਕੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਗੁਰ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਂਟ ਕਰਕੇ ਮਨਾਉਣ ਦੀ ਪਿਰਤ ਪਾਈ ਜਾ ਰਹੀ ਹੈ। ਜਿਸ ਦੇ ਤਹਿਤ ਰਮਨਦੀਪ ਕੌਰ ਤੇ ਸਮਰ ਕੁਮਾਰ ਦਾ ਜਨਮ ਦਿਨ ਸਿੱਖ ਇਤਿਹਾਸ ਨਾਲ ਸਬੰਧਿਤ ਨਿੱਕੀਆਂ ਜਿੰਦਾਂ ਵੱਡਾ ਸਾਕਾ ਦੀ ਪੁਸਤਕ ਦੇ ਕੇ ਮਨਾਇਆ ਗਿਆ। ਇਸ ਮੌਕੇ ਜਿੱਥੇ ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿਧੂ ਨੇ ਉਕਤ ਦੋਵਾਂ ਬੱਚਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਉੱਥੇ ਬੱਚਿਆਂ ਨੂੰ ਆਪਣੇ ਇਤਿਹਾਸਿਕ ਵਿਰਸੇ ਨਾਲ ਜੁੜਨ ਦੀ ਅਪੀਲ ਕਰਦਿਆਂ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵਧ ਪੌਦੇ ਲਗਾ ਕੇ ਆਲਾ-ਦੁਆਲਾ ਹਰਿਆ ਭਰਿਆ ਰੱਖਣ ਦੀ ਤਾਕੀਦ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਜਗਜੀਵਨ ਸਿੰਘ ਸਿੱਧੂ ਤੋਂ ਇਲਾਵਾ ਅੰਮ੍ਰਿਤ ਮਲਕਾਣਾ, ਮੈਡਮ ਰਜੀਨਾ ਤੇ ਮੈਡਮ ਰਮਨਜੀਤ ਕੌਰ ਅਤੇ ਬੱਚੇ ਹਾਜ਼ਰ ਸਨ।

Read More

Monday, 14 May 2018

ਟ੍ਰਿਨਿਟੀ ਕਾਲਜ ਜਲੰਧਰ ਦੀ ਵੈਬ ਸਾਈਟ www.trinitycollegejal.com ਦਾ ਨਵਾਂ ਵਰਸ਼ਨ ਕੀਤਾ ਗਿਆ ਲੋਂਚ

9:39:00 pm 0
ਜਲੰਧਰ 14 ਮਈ (ਗੁਰਕੀਰਤ ਸਿੰਘ)- ਅੱਜ 14 ਮਈ 2018 ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੀ ਅਧਿਕਾਰਿਕ ਵੈਬ ਸਾਈਟ www.trinitycollegejal.com ਦਾ ਨਵਾਂ ਵਰਸ਼ਨ ਲੋਂਚ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ. ਪੀਟਰ ਜੀ, ਰੈਵ. ਫਾਦਰ ਜੋਂਸਨ ਜੀ, ਪ੍ਰਿਸੀਪਲ ਅਜੇ ਪਰਾਸ਼ਰ ਜੀ, ਰੈਵ. ਫਾਦਰ ਜੀਬਨ, ਸ. ਸਤਪਾਲ ਸਿੰਘ ਜੀ, ਪ੍ਰੋ ਜੈਸੀ ਜੂਲੀਅਨ, ਪ੍ਰੋ. ਬਲਜੀਤ ਕੌਰ, ਪ੍ਰੋ. ਪੂਜਾ ਗਾਬਾ, ਪ੍ਰੋ. ਨਿਧੀ ਸ਼ਰਮਾ, ਤੋਂ ਇਲਾਵਾ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਹਾਜਰ ਸਨ। ਇਸ ਮੌਕੇ ਕਾਲਜ ਦੇ ਡੀਨ ਰੈਵ. ਫਾਦਰ ਜੋਂਸਨ ਜੀ ਨੇ ਕਾਲਜ ਦੀ ਵੈਬ ਸਾਈਟ  www.trinitycollegejal.com ਦਾ ਨਵਾਂ ਵਰਸ਼ਨ ਲੋਂਚ ਕਰਦੇ ਹੋਏ ਕਾਲਜ ਦੀ ਤਰੱਕੀ ਲਈ ਪ੍ਰਮਾਤਮਾਂ ਅਗੇ ਅਰਦਾਸ ਕੀਤੀ ਅਤੇ ਕਿਹਾ ਕਿ ਅੱਜ ਦੇ ਕੰਪਿਊਟਰੀਕਰਨ ਯੁਗ ਵਿਚ ਟ੍ਰਿਨਿਟੀ ਕਾਲਜ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹਿੰਦਾ ਹੈ।
Read More

Friday, 11 May 2018

ਆਈ ਲਵ ਯੂ ਮਾਂ ਲਿਖ ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਮਨਾਇਆ ਮਦਰਜ਼ ਡੇ

5:22:00 pm 0
ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਮਾਨ ਨਗਰ ਅਤੇ ਮਾਡਲ ਹਾਉਸ ਬ੍ਰਾਂਚ ਦੇ ਨੰਨ੍ਹੇਂ ਵਿਦਿਆਰਥੀਆਂ ਵਲੋਂ ਮਦਰਜ਼ ਡੇ ਮਨਾਇਆ ਗਿਆ। ਜਿਸ ਵਿੱਚ ਮਾਡਲ ਹਾਉਸ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਮਾਂ ਦੇ ਪ੍ਰਤੀ ਪਿਆਰ ਪ੍ਰਗਟਾਉਂਦੇ ਹੋਏ ਉਨ੍ਹਾਂਨੂੰ ਲਈ ਮਦਰਜ਼ ਡੇ ਦੇ ਕਾਰਡ ਆਪਣੇ ਹੱਥਾਂ ਨਾਲ ਤਿਆਰ ਕੀਤੇ। ਸੇਂਟ ਸੋਲਜਰ ਮਾਨ ਨਗਰ ਵਲੋਂ ਹੈਪੀ ਮਦਰਸ ਡੇ ਦੇ ਫਰੇਮ ਅਤੇ ਆਈ ਲਵ ਯੂ ਮਾਂ ਲਿਖ ਕੇ ਇਸ ਦਿਨ ਨੂੰ ਸੇਲਿਬਰੇਟ ਕੀਤਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੁਨੀਆ ਵਿੱਚ ਇੱਕ ਮਾਂ ਹੀ ਹੁੰਦੀ ਹੈ ਜੋ ਬੱਚੀਆਂ ਨੂੰ ਉਦਾਸ ਨਹੀਂ ਦੇਖ ਸਕਦੀ ਅਤੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਖੁਸ਼ੀਆਂ ਕੁਰਬਾਨ ਕਰ ਦਿੰਦੀ ਹੈ। ਉਨ੍ਹਾਂਨੇ ਸਭ ਬੱਚਿਆਂ ਨੂੰ ਮਾਂ ਦੀ ਕਦਰ ਕਰਣ ਅਤੇ ਉਨ੍ਹਾਂ ਨੂੰ ਪਿਆਰ ਕਰਣ ਨੂੰ ਕਿਹਾ।
Read More

ਬੀ.ਕੇ.ਐਸ.ਐਸ ਸਰਕਾਰੀ ਕੋ-ਐਜੂਕੇਸ਼ਨ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

3:39:00 pm 0
ਆਦਮਪੁਰ, 11 ਮਈ  (ਕਰਮਵੀਰ ਸਿੰਘ)- ਪੰਜਾਬ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਦੌਰਾਨ ਬੀ.ਕੇ.ਐਸ.ਐਸ ਸਰਕਾਰੀ ਕੋ-ਐਜੂਕੇਸ਼ਨ ਸੈਕੰਡਰੀ ਸਕੂਲ ਹਰੀਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਮੁਖੀ  ਬਲਵੀਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਦੇ 73 ਵਿਦਿਆਰਥੀਆਂ ਵਿੱਚੋਂ 65 ਵਿਦਿਆਰਥੀ ਪਾਸ ਹੋਏ ਹਨ।  ਸਭ ਤੋਂ ਜਿਆਦਾ ਖੁਸ਼ੀ ਵਾਲੀ ਗੱਲ ਹੈ ਕਿ ਇਨ੍ਹਾਂ ਵਿੱਚ 6 ਵਿਦਿਆਰਥੀਆਂ ਨੇ 80% ਤੋ ਉਪਰ ਅੰਕ ਪ੍ਰਾਪਤ ਕੀਤੇ। ਦਸਵੀਂ ਕਲਾਸ ਦੀ ਵਿਦਿਆਰਥਣ ਅੰਜਲੀ ਪੁਤਰੀ ਜਸਵੀਰ ਰਾਮ ਨੇ 91% ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾਂ ਸਥਾਨ,  ਕਰਨਦੀਪ ਕੌਰ ਪੁਤਰੀ ਅਮਰਜੀਤ ਕੁਮਾਰ 87% ਪ੍ਰਤੀਸ਼ਤ ਨੰਬਰ ਲੈ ਦੂਜਾ ਸਥਾਨ ਤੇ ਨੇਹਾ ਰਾਣੀ ਪੁਤਰੀ ਰਮੇਸ਼ ਲਾਲ 86.3% ਪ੍ਰਤੀਸ਼ਤ ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬਾਰਵੀਂ ਕਲਾਸ ਵਿੱਚੋਂ ਨੇਹਾ ਪੁਤਰੀ ਜਸਵੀਰ ਰਾਮ ਨੇ 86% ਪ੍ਰਤੀਸ਼ਤ ਨੰਬਰ ਲੈ ਕੇ ਪਹਿਲਾ, ਸ਼ੋਭਨਾ ਪੁਤਰੀ ਜੋਗਿੰਦਰਪਾਲ 83% ਪ੍ਰਤੀਸ਼ਤ ਨੰਬਰ ਲੈ ਕੇ ਦੂਜਾ ਅਤੇ  ਅਲਕਾ ਪੁਤਰੀ ਗੁਰਮੇਲ ਰਾਮ 81% ਪ੍ਰਤੀਸ਼ਤ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵਲੋਂ ਸਕੂਲ ਸਟਾਫ, ਸਕੂਲੀ ਵਿਦਿਆਰਥੀਆ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਯਾਦਵਿੰਦਰ ਕੌਰ , ਸਕੂਲ ਮੁਖੀ ਬਲਵੀਰ ਸਿੰਘ, ਅਵਤਾਰ ਸਿੰਘ ਦਿਉਲ, ਮਨਜੀਤ ਕੌਰ, ਬਲਵੀਰ ਸਿੰਘ ਦਿਉਲ, ਸਾਧੂ ਸਿੰਘ, ਡਾਕਟਰ ਨਿਰਮਲ ਕੌਲ, ਅਵਤਾਰ ਸਿੰਘ ਪੰਚ, ਜਸਵਿੰਦਰ ਸਿੰਘ, ਦਵਿੰਦਰ ਸਿੰਘ, ਨੀਰਜ ਜੋਸ਼ੀ, ਰਮੇਸ਼ ਕੁਮਾਰ, ਰਵੀ ਤੇਜ ਸਿੰਘ, ਸੁਨੈਨਾ ਵਰਮਾ, ਰਾਜਿੰਦਰ ਢੀਂਡਸਾ, ਮਨਦੀਪ ਕੌਰ,ਪਰਵਿੰਦਰ ਕੌਰ, ਹਰਜਿੰਦਰ ਕੌਰ, ਮੀਨਾ ਕੁਮਾਰੀ ਅਤੇ ਹੋਰ ਹਾਜ਼ਰ ਸਨ। 
Read More

ਸਕੂਲੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਸੈਮੀਨਾਰ ਦਾ ਅਯੋਜਿਨ

2:59:00 pm 0
ਹੁਸਿਆਰਪੁਰ 11 ਮਈ (ਜਸਵਿੰਦਰ ਆਜ਼ਾਦ)- ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚਲਾਏ ਜਾ ਰਹੇ ਪ੍ਰੋਗਰਾਮ ਯੂਥ ਅਗੇਸਟ ਤੰਬਾਕੂ  ਮੁਹਿਮ ਦੇ ਚੋਥੇ ਪੜਾਅ ਅਨੁਸਾਰ ਸਕੂਲੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਸੈਮੀਨਾਰ ਦੀ ਲੜੀ ਵੱਜੋ ਜਿਲ੍ਹਾਂ ਸਿਖਲਾਈ ਕੇਦਰ ਦਫਤਰ ਸਿਵਲ ਸਰਜਨ ਵਿੱਖੇ ਇਕ ਸੈਮੀਨਾਰ ਦਾ ਅਯੋਜਿਨ ਕੀਤਾ ਗਿਆ । ਇਸ ਸੈਮੀਨਾਰ ਵਿੱਚ ਡਾ ਰਜਿੰਦਰ ਰਾਜ ਜਿਲ੍ਹਾ ਪਰਿਵਾਰ ਭਲਾਈ ਅਫਸਰ , ਡਾਂ ਸੁਨੀਲ ਅਹੀਰ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ , ਡਾ ਰੁਪਿੰਦਰ ਕੋਰ , ਜਿਲ੍ਹਾਂ ਮਾਸ ਮੀਡੀਆ ਅਫਸਰ ਪਰੋਸ਼ਤਮ ਲਾਲ , ਸੰਜੀਵ ਠਾਕਰ , ਮੈਡਮ ਮਨਮੀਤ ਕੋਰ , ਅਮਰਪ੍ਰੀਤ ਕੋਰ , ਤ੍ਰਿਸ਼ਨਾ ਦੇਵੀ ਤੇ ਸੁਖਵਿੰਦਰ ਕੋਰ , ਯਸਪਾਲ ਅਤੇ  ਨਰਸਿੰਗ ਸਕੂਲ ਦੇ ਵਿਦਿਆਰਥੀ ਹਾਜਰ ਹੋਏ । ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ ਸੁਨੀਲ ਅਹੀਰ ਨੇ ਦੱਸਿਆੰ ਕਿ ਤੰਬਾਕੂ ਦਾ ਸੇਵਨ ਸਾਡੇ ਸਰੀਰ ਲਈ ਬਹੁਤ ਖਤਰਨਾਕ ਹੈ ਜਿਸ ਨਾਲ ਕਈ ਤਰ੍ਹਾ ਦੇ ਕੈਸਰ,  ਤਪਦਿਕ ਅਤੇ ਅਲਸਰ ਆਦਿ ਹੋ ਜਾਦੇ ਹਨ । ਤੰਬਾਕੂ ਸੇਵਨ ਕਰਨ ਵਾਲਾ ਵਿਆਕਤੀ ਆਪ ਤਾਂ ਇਸ ਦੇ ਬੁਰੇ ਸਿੱਟਿਆਂ ਤੋ ਪ੍ਰਭਾਵਿਤ ਹੁੰਦਾ ਹੈ ਨਾਲ ਹੀ ਪੈਸਿਵ  ਸਮੋਕਿੰਗ ਕਰਕੇ ਆਸ ਪਾਸ ਦੇ ਵਿਆਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ । ਸਰਕਾਰ ਵੱਲੋ ਕੋਟਪਾ ਐਕਟ 2003 ਤੋ ਲਾਗੂ ਕਰਕੇ ਖੁੱਲੇ ਵਿੱਚ ਤੰਬਾਕੂ ਪਦਾਰਥਾਂ ਦੀ ਵਿਕਰੀ , ਪਬਲਿਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ ਅਤੇ ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਕਰਨ ਲਈ ਮਨਾਹੀ ਹੈ । ਉਹਨਾਂ ਸੈਮੀਨਾਰ ਵਿੱਚ ਹਾਜਰ ਵਿਦਿਆਰਥੀਆ ਨੂੰ ਲੋਕਾਂ ਵਿੱਚ ਜਾ ਕੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕਿਹਾ।
ਡਾ ਰੁਪਿੰਦਰ ਕੋਰ ਵੱਲੋ ਪੀ. ਪੀ. ਟੀ. ਰਾਹੀ ਹਾਜਰੀਨ ਨੂੰ ਤੰਬਾਕੂ ਸੇਵਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ । ਸੈਮੀਨਾਰ ਦੇ ਅਖੀਰ ਵਿੱਚ ਡਾ ਰਜਿੰਦਰ ਰਾਜ ਜਿਲਾ ਪਰਿਵਾਰ ਭਲਾਈ ਅਫਸਰ ਵੱਲੋ ਪੱਤਰ ਲਿਖਣ ਅਤੇ ਪੋਸਟਰ ਬਣਾਉਣ ਵਿੱਚ ਪਹਿਲੋ , ਦੂਜੇ , ਤੀਜੇ ਸਥਾਨ ਵਿੱਚ ਰਹਿਣ ਵਾਲੇ ਵਿਦਿਆਰਥੀਆ ਨੂੰ ਸਨਮਾਨ ਚਿੰਨ ਦੇ ਕੇ ਅਤੇ ਸਰਟੀਫਕੇਟ ਦੇ ਸਨਮਾਨਿਤ ਕੀਤਾ।
Read More

ਮੀਜ਼ਲ ਰੂਬੇਲਾ ਟੀਕਾਕਰਨ ਖ਼ਤਰਨਾਕ ਬਿਮਾਰੀਆਂ ਦੇ ਖਾਤਮੇ ਲਈ ਜਰੂਰੀ-ਸਿਵਲ ਸਰਜਨ

2:54:00 pm 0
ਸ਼ੋਸ਼ਲ ਮੀਡੀਆ 'ਤੇ ਐਮ.ਆਰ.ਟੀਕੇ ਸਬੰਧੀ ਗੁੰਮਰਾਹਕੁੰਨ ਪ੍ਰਚਾਰ ਪ੍ਰਤੀ ਜਾਗਰੂਕਤਾ ਲਈ ਸਾਈਕਲ ਰੈਲੀ ਆਯੋਜਿਤ
ਜਲੰਧਰ 11 ਮਈ (ਜਸਵਿੰਦਰ ਆਜ਼ਾਦ)- ਸਿਹਤ ਵਿਭਾਗ ਵਲੋਂ 09 ਮਹੀਨੇ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਤਹਿਤ ਲਗਾਏ ਜਾ ਰਹੇ ਟੀਕਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦਫ਼ਤਰ ਸਿਵਲ ਸਰਜਨ ਜਲੰਧਰ ਤੋਂ ਆਈ.ਐਮ.ਏ.ਜਲੰਧਰ, ਗੋ ਸਾਈਕਲਿੰਗ ਗੋ, ਗਰੀਨ ਕਲੱਬ ਜਲੰਧਰ , ਬਾਈਕਿੰਗ ਕਲੱਬ, ਨਾਈਟ ਰਾਈਡਜ਼ ਕਲੱਬ ਅਤੇ ਹੰਕ ਰਾਈਡਰਜ਼ ਜਲੰਧਰ ਦੇ ਸਹਿਯੋਗ ਨਾਲ ਸਾਈਕਲ ਰੈਲੀ ਕਰਵਾਈ ਗਈ ਜਿਸ ਨੂੰ ਸਿਵਲ ਸਰਜਨ ਜਲੰਧਰ ਡਾ.ਜਸਪ੍ਰੀਤ ਕੌਰ ਸੇਖੋਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਦਫ਼ਤਰ ਸਿਵਲ ਸਰਜਨ ਜਲੰਧਰ ਤੋਂ ਸੁਰੂ ਹੋ ਕੇ ਜੋਤੀ ਚੌਕ, ਨਕੋਦਰ ਚੌਕ, ਜੀ.ਐਨ.ਐਮ.ਚੌਕ, ਮਾਡਲ ਟਾਊਨ, ਮਿਲਕ ਬਾਰ ਤੋਂ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਦਫ਼ਤਰ ਸਿਵਲ ਸਰਜਨ ਵਿਖੇ ਪਹੁੰਚੀ।
ਇਸ ਮੌਕੇ ਸਿਵਲ ਸਰਜਨ ਜਲੰਧਰ ਡਾ.ਜਸਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਇਸ ਸਾਈਕਲ ਰੈਲੀ ਦਾ ਮੁੱਖ ਮੰਤਵ ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਸਬੰਧੀ ਸ਼ੋਸ਼ਲ ਮੀਡੀਆ 'ਤੇ ਹੋ ਰਹੇ ਗਲਤ ਪ੍ਰਚਾਰ ਨੂੰ ਖ਼ਤਮ ਕਰਕੇ ਲੋਕਾਂ ਦੇ ਮਨਾਂ ਵਿਚੋਂ ਡਰ ਕੱਢਣਾ ਹੈ। ਉਨਾਂ ਕਿਹਾ ਕਿ ਮੀਜ਼ਲ ਰੂਬੈਲਾ ਟੀਕਾਕਰਨ ਬਾਰੇ ਝੂਠੀਆਂ ਖ਼ਬਰਾਂ ਵਾਇਰਲ ਹੋਈਆਂ ਹਨ ਜਿਨਾਂ ਵੱਲ ਬਿਲਕੁਲ ਧਿਆਨ ਨਾ ਦਿੱਤਾ ਜਾਵੇ ਅਤੇ ਆਪਣੇ ਬੱਚੇ ਦਾ ਬਿਨਾਂ ਕਿਸੇ ਡਰ ਤੋਂ ਟੀਕਾਕਰਨ ਕਰਵਾਇਆ ਜਾਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਮੀਜ਼ਲ-ਰੂਬੈਲਾ ਮੁਹਿੰਮ ਸਬੰਧੀ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।
ਇਸ ਮੌਕੇ ਡਾ.ਜਸਪ੍ਰੀਤ ਕੌਰ ਨੇ ਦੱਸਿਆ ਕਿ ਮੀਜ਼ਲ ਰੁਬੇਲਾ ਇਕ ਵਾਇਰਲ ਬਿਮਾਰੀ ਹੈ ਜਿਸ ਵਿੱਚ ਤੇਜ ਬੁਖ਼ਾਰ, ਸਰੀਰ ਤੇ ਦਾਣੇ, ਅੱਖਾਂ ਵਿੱਚ ਲਾਲੀ, ਦਸਤ ,ਨਿਮੋਨੀਆਂ ਅਤੇ ਦਿਮਾਗੀ ਬੁਖਾਰ ਆਮ ਲੱਛਣ ਹਨ। ਉਨਾਂ ਰੁਬੇਲਾ ਬਿਮਾਰੀ ਦੇ ਲੱਛਣਾਂ ਬਾਰੇ ਦਸਦਿਆਂ ਕਿਹਾ ਕਿ ਗਰਭ ਅਵਸਥਾ ਵਿੱਚ ਇਹ ਬਿਮਾਰੀ ਹੋ ਜਾਣ 'ਤੇ ਵਾਰ-ਵਾਰ ਗਰਭਪਾਤ ਹੋਣਾ, ਮੁਰਦਾ ਬੱਚੇ ਦਾ ਜਨਮ ਲੈਣਾ, ਜਮਾਂਦਰੂ ਰੋਗ ਜਿਵੇਂ ਕਿ ਅੰਨਾ, ਬੋਲਾ,ਮੰਦਬੁੱਧੀ ,ਦਿਲ ਦੇ ਰੋਗ ਆਦਿ ਵਾਲਾ ਬੱਚਾ ਪੈਦਾ ਹੋਣਾ ਹੈ। ਉਨਾਂ ਕਿਹਾ ਕਿ ਐਮ.ਆਰ.ਦਾ ਟੀਕਾ ਇਨਾਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਓ ਦਾ ਤਰੀਕਾ ਹੈ। ਇਸ ਲਈ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।
ਇਸ ਮੌਕੇ ਸਿਵਲ ਸਰਜਨ ਨੇ ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਕਲੱਬਾਂ ਦਾ ਧੰਨਵਾਦ ਕੀਤਾ। ਰੈਲੀ ਤੋਂ ਬਾਅਦ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੂੰ ਪ੍ਰਸੰਸਾ ਪੱਤਰ ਵੀ ਤਕਸੀਮ ਕੀਤੇ ਗਏ । ਇਸ ਮੌਕੇ ਡਾ.ਸ਼ਮਸ਼ੇਰ ਸਿੰਘ ਮਾਨ ਸਹਾਇਕ ਸਿਵਲ ਸਰਜਨ, ਸ੍ਰੀ ਕਿਰਪਾਲ ਸਿੰਘ ਝੱਲੀ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਡਾ.ਅਨੀਰੁਧ ਕਪੂਰ ਸਾਈਕਲ ਰੈਲੀ ਸੰਗਠਨਕਰਤਾ, ਡਾ.ਐਚ.ਐਸ.ਘੁੰਮਣ, ਡਾ.ਟੀ.ਐਸ.ਰੰਧਾਵਾ, ਡਾ.ਜੀ.ਪੀ.ਸਿੰਘ, ਸ੍ਰੀ ਪ੍ਰਵੀਨ ਮਾਨ, ਸ੍ਰੀ ਐਚ.ਐਸ.ਸਿੱਧੂ, ਸ੍ਰੀ ਰਵਦੀਪ ਸੈਣੀ, ਸ੍ਰੀ ਸੇਠ ਰਾਹੁਲ ਰਾਜਪਾਲ ਐਸ.ਆਈ. ਅਤੇ ਹੋਰ ਹਾਜ਼ਰ ਸਨ।
Read More

ਸ਼ਿਵ ਸੈਨਾ ਹਿੰਦੋਸਤਾਨ ਦੀ ਨਵ ਗਠਿਤ ਇਕਾਈ ਦੇ ਅਹੁਦੇਦਾਰਾਂ ਨੇ ਸੰਤ ਭਿੰਡਰਾਂ ਵਾਲਿਆਂ ਖਿਲਾਫ ਬੋਲੇ ਸ਼ਬਦਾਂ ਦੀ ਮੁਆਫ਼ੀ ਮੰਗਦਿਆਂ ਦਿੱਤੇ ਅਸਤੀਫੇ

2:25:00 pm 0
ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਬੀਤੀ 8 ਮਈ ਨੂੰ ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਵਿਖੇ ਕਾਇਮ ਕੀਤੀ ਸ਼ਿਵ ਸੈਨਾ ਹਿੰਦੋਸਤਾਨ ਦੀ ਇਕਾਈ ਦੇ ਨਵੇਂ ਚੁਣੇ ਅਹੁਦੇਦਾਰਾਂ ਨੇ ਚੋਣ ਤੋਂ ਬਾਅਦ ਪੱਤਰਕਾਰਾਂ ਨੂੰ ਜਥੇਬੰਦੀ ਦੇ ਸੰਗਠਨ ਮੰਤਰੀ ਪੰਜਾਬ ਵੱਲੋਂ  ਸੰਤ ਭਿੰਡਰਾਂ ਵਾਲਿਆਂ ਖਿਲਾਫ਼ ਦਿੱਤੇ ਬਿਆਨ ਸਬੰਧੀ ਮੁਆਫ਼ੀ ਮੰਗਦਿਆਂ ਜਥੇਬੰਦੀ ਤੋਂ ਕਿਨਾਰਾ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਸੰਬੰਧੀ ਅਖ਼ਬਾਰਾਂ ਵਿੱਚ ਛਪੀਆਂ ਰਿਪੋਰਟਾਂ ਤੋਂ ਬਾਅਦ ਸਰਬੱਤ ਖ਼ਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਬਲਜੀਤ ਸਿੰਘ ਦਾਦੂ ਵੱਲੋਂ ਸਖਤ ਨੋਟਿਸ ਲੈਦਿਆਂ ਆਪਣੇ ਕੁਝ ਸਿੰਘਾਂ ਨੂੰ ਪਿੰਡ ਜੀਵਨ ਸਿੰਘ ਵਾਲਾ ਵਿਖੇ ਭੇਜਿਆ ਗਿਆ ਸੀ। ਭਾਈ ਬਲਜੀਤ ਸਿੰਘ ਦਾਦੂ ਵੱਲੋਂ ਭੇਜੇ ਗਏ ਸਿੰਘਾਂ ਭਾਈ ਬਲਕਾਰ ਸਿੰਘ ਖ਼ਾਲਸਾ, ਭਾਈ ਇਕਬਾਲ ਸਿੰਘ ਖ਼ਾਲਸਾ, ਭਾਈ ਕੁਲਵਿੰਦਰ ਸਿੰਘ ਖਾਲਸਾ ਅਤੇ ਭਾਈ ਬਲਦੇਵ ਸਿੰਘ ਨੇ ਜਦੋਂ ਉਕਤ ਨਵ ਗਠਿਤ ਇਕਾਈ ਦੇ ਨਵੇਂ ਚੁਣੇ ਅਹੁਦੇਦਾਰਾਂ ਤੋਂ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਜਿਸ ਕਾਰਨ ਇਹ ਗਲਤੀ ਹੋਈ ਹੈ। ਇਕਾਈ ਦੇ ਅਹੁਦੇਦਾਰਾਂ ਬਲਾਕ ਪ੍ਰਧਾਨ ਜਸਪਾਲ ਸਿੰਘ ਜੀਵਨ ਸਿੰਘ ਵਾਲਾ ਅਤੇ ਵਾਈਸ ਪ੍ਰਧਾਨ ਸੰਦੀਪ ਖ਼ਾਨ ਨੇ ਕਿਹਾ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ ਪ੍ਰੰਤੂ ਜਦੋਂ ਇਕਾਈ ਦੀ ਚੋਣ ਕਰਵਾਉਣ ਆਏ ਸੰਗਠਨ ਦੇ ਸੰਗਠਨ ਮੰਤਰੀ ਪੰਜਾਬ ਸੁਸ਼ੀਲ ਕੁਮਾਰ ਜਿੰਦਲ ਨੇ ਪੱਤਰਕਾਰਾਂ ਨੂੰ ਉਕਤ ਬਿਆਨ ਰਿਕਾਰਡ ਕਰਵਾਇਆ ਸੀ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਉਹ ਸੰਤ ਭਿੰਡਰਾਂ ਵਾਲਿਆਂ ਦੇ ਖਿਲਾਫ ਬੋਲ ਰਿਹਾ ਹੈ। ਜਿਸ ਕਾਰਨ ਉਨ੍ਹਾਂ ਤੋਂ ਅਣਜਾਣ ਪੁਣੇ ਵਿੱਚ ਇਹ ਗਲਤੀ ਹੋਈ ਹੈ। ਆਪਣੀ ਭੁੱਲ ਦਾ ਅਹਿਸਾਸ ਕਰਦਿਆਂ ਸ਼ਿਵ ਸੈਨਾ ਹਿੰਦੋਸਤਾਨ ਦੀ ਨਵ ਗਠਿਤ ਇਕਾਈ ਭੰਗ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਵਿਸ਼ਵਾਸ ਦੁਆਇਆ ਕਿ ਉਹ ਅੱਗੇ ਤੋਂ ਅਜਿਹੀ ਕੋਈ ਗਲਤੀ ਨਹੀਂ ਕਰਨਗੇ ਜਿਸ ਨਾਲ ਸਿੱਖ ਪੰਥ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਦੀ ਹੋਵੇ।
ਅਣਜਾਣ ਪੁਣੇ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੀ ਇਕਾਈ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਵੱਲੋਂ ਮਾਫੀ  ਮੰਗਣ ਸਮੇਂ ਸਰਬੱਤ ਖਾਲਸਾ ਦੇ ਮੁਤਵਾਜ਼ੀ ਜਥੇਦਾਰ ਬਾਬਾ ਬਲਜੀਤ ਸਿੰਘ ਦਾ ਸੁਨੇਹਾ ਦਿੰਦਿਆਂ ਬਲਕੌਰ ਸਿੰਘ  ਖਾਲਸਾ ਅਤੇ ਇਕਬਾਲ ਸਿੰਘ ਖਾਲਸਾ ਨੇ ਕਿਹਾ ਕਿ ਕੌਮ ਦੇ ਨਿਧੜਕ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਾਨ  ਦੇ ਖਿਲਾਫ ਕਦੇ ਵੀ ਕੋਈ ਸ਼ਬਦ ਬਰਦਾਸ਼ਤ  ਨਹੀਂ ਕੀਤਾ ਜਾਵੇਗਾ।
Read More

ਫਾਲਤੂ ਰਸਮਾਂ 'ਤੇ ਕੀਤੇ ਜਾਂਦੇ ਫਾਲਤੂ ਖਰਚਿਆਂ ਤੋਂ ਬਚਣ ਲਈ ਪਿੰਡ ਰਾਈਆ ਦੇ ਲੋਕਾਂ ਨੂੰ ਕੀਤਾ ਜਾਗਰੂਕ

2:23:00 pm 0
ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਬਜ਼ੁਰਗਾਂ ਦੇ ਭੋਗ, ਵਿਆਹ-ਸ਼ਾਦੀਆਂ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਸਾਦਗੀ ਲਿਆਉਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਅਰੰਭੀ ਗਈ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਲਹਿਰ ਦੇ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਪਿੰਡ ਦੇ ਇਕੱਠ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਮੰਚ ਦੇ ਸਰਪ੍ਰਸਤ ਸ. ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ, ਸ. ਜਸਪਾਲ ਸਿੰਘ ਲਹਿਰੀ ਸੂਬਾ ਮੀਤ ਪ੍ਰਧਾਨ ਸੂਬਾ ਨੰਬਰਦਾਰ ਯੂਨੀਅਨ ਪੰਜਾਬ ਅਤੇ ਜਸਵਿੰਦਰ ਸਿੰਘ ਜਗਾ ਨੇ ਕਿਹਾ ਕਿ ਅੱਜਕੱਲ ਲੋਕ ਵਿਖਾਵਿਆਂ ਨੂੰ ਵੱਧ ਮਹੱਤਤਾ ਦੇ ਰਹੇ ਹਨ। ਦਿਖਾਵੇ 'ਤੇ ਮਨ-ਪ੍ਰਚਾਵੇ ਲਈ ਲੋਕ ਬਹੁਤ ਪੈਸਾ ਬਰਬਾਦ ਕਰ ਰਹੇ ਹਨ। ਇਸ ਕਰਕੇ ਜਾਗਰੂਕਤਾ ਫੈਲਾਉਣ ਦੀ ਜਰੂਰਤ ਹੈ। ਉਹਨਾਂ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜਕੱਲ ਦੇ ਨੌਜਵਾਨ ਹੀ ਵਿਖਾਵੇ ਨੂੰ ਅੰਨ੍ਹੇਵਾਹ ਅਪਣਾਅ ਰਹੇ ਹਨ, ਜੇ ਨੌਜਵਾਨ ਪ੍ਰਣ ਕਰ ਲੈਣ ਤਾਂ ਘਰ ਵਾਲਿਆਂ ਨੂੰ ਉਹਨਾਂ ਦਾ ਕਹਿਣਾ ਮੰਨਣਾ ਹੀ ਪਵੇਗਾ। ਵਿਆਹਾਂ ਮੌਕੇ ਚਲਾਏ ਜਾਂਦੇ ਉੱਚੀ ਅਵਾਜ਼ 'ਚ ਡੀ. ਜੇ 'ਤੇ ਚਲਦੇ ਲੱਚਰ ਗੀਤਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਲੱਚਰ ਸੱਭਿਆਚਾਰ ਨੂੰ ਤਿਲਾਂਜਲੀ ਦੇਣੀ ਪਵੇਗੀ। ਬੁਲਾਰਿਆਂ ਨੇ ਅਪੀਲ ਕੀਤੀ ਕਿ ਬਜ਼ੁਰਗਾਂ ਦੇ ਭੋਗ ਸਮਾਗਮਾਂ ਅਤੇ ਵਿਆਹਾਂ 'ਤੇ ਕੀਤੇ ਜਾਂਦੇ ਫਾਲਤੂ ਖਰਚਿਆਂ ਨੂੰ ਘਟਾ ਕੇ ਪੰਜਾਬ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋੜਿਆ ਜਾ ਸਕਦਾ ਹੈ। ਪਿੰਡ ਵਾਸੀਆਂ ਵੱਲੋਂ ਇਸ ਮੌਕੇ ਸਾਦੇ ਵਿਆਹ ਅਤੇ ਸਾਦੇ ਭੋਗ ਸਮਾਗਮ ਕਰਵਾਉਣ, ਆਨੰਦ ਕਾਰਜ਼ ਸਮੇਂ ਸਿਰ ਕਰਨ ਤੋਂ ਇਲਾਵਾ ਹੋਰ ਕਈ ਮਤਿਆਂ 'ਤੇ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਰਿਟਾ. ਅਧਿਆਪਕ ਮਲਕੀਤ ਸਿੰਘ, ਜੁਗਰਾਜ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸੂਰਜ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ, ਮਨਦੀਪ ਸਿੰਘ ਕਲੱਬ ਪ੍ਰਧਾਨ, ਚਾਨਣ ਸਿੰਘ, ਗੁਰਦਾਸ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ਅਤੇ ਪਿੰਡ ਦੀਆਂ ਬਹੁ-ਗਿਣਤੀ ਔਰਤਾਂ ਮੌਜ਼ੂਦ ਸਨ।
Read More

ਜਥੇਦਾਰ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ

2:21:00 pm 0
ਖ਼ਾਲਸਾ ਪੰਥ ਨੂੰ ਦਰਪੇਸ਼ ਵਰਤਮਾਨ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਕੌਮੀ ਇਕਜੁਟਤਾ ਜ਼ਰੂਰੀ- ਗਿਆਨੀ ਗੁਰਬਚਨ ਸਿੰਘ
ਤਲਵੰਡੀ ਸਾਬੋ, 10 ਮਈ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਇਥੇ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ, ਬਾਬਾ ਦੀਪ ਸਿੰਘ ਸ਼ਹੀਦ ਛਾਉਣੀ ਨਿਹੰਗ ਸਿੰਘਾਂ ਵਿਖੇ ਜਥੇਦਾਰ ਬਾਬਾ ਚੇਤ ਸਿੰਘ ਅਤੇ ਜਥੇਦਾਰ ਬਾਬਾ ਸੰਤਾ ਸਿੰਘ ਦੀ ਯਾਦ ਵਿਚ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਸਰਕਾਰ ਸਿੱਖ ਕੌਮ ਦੇ ਮਹਾਨ ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਨਾਂ 'ਤੇ ਇਕ ਐਵਾਰਡ ਸ਼ੁਰੂ ਕਰੇ ਜੋ ਉੱਘੇ ਸਿੱਖ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਨਿਭਾਈਆਂ ਸੇਵਾਵਾਂ ਦੇ ਬਦਲੇ ਦਿੱਤਾ ਜਾਵੇ। ਉਨ੍ਹਾਂ ਖ਼ਾਲਸਾ ਪੰਥ ਨੂੰ ਵਰਤਮਾਨ ਚਣੌਤੀਆਂ ਦਾ ਮੁਕਾਬਲਾ ਕਰਨ ਲਈ ਇਕਜੁਟ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਕੌਮ ਦੀਆਂ ਕੁਝ ਦੁਸ਼ਮਣ ਸ਼ਕਤੀਆਂ ਜਾਣ-ਬੁਝ ਕੇ ਕੌਮ ਅੰਦਰ ਦੁਬਿਧਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਨੁਕਤਾਚੀਨੀ ਕਰਨ ਵਾਲੇ ਕੌਮੀ ਨਿੰਦਕਾਂ ਨੂੰ ਸਿੱਖ ਕੌਮ ਦੇ ਸੂਰਬੀਰਾਂ, ਜਰਨੈਲਾਂ ਦੇ ਜੀਵਨ ਤੋਂ ਸਬਕ ਲੈਣ ਲਈ ਕਿਹਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਸਮੁੱਚੇ ਖ਼ਾਲਸਾ ਪੰਥ ਨੂੰ ਇਕ ਮੰਚ 'ਤੇ ਇਕੱਠਾ ਹੋਣ ਦੀ ਲੋੜ ਹੈ, ਤਾਂ ਜੋ ਪੰਥ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਜਾਣ-ਬੁਝ ਕੇ ਕੌਮ ਨੂੰ ਨਿੱਤ ਨਵੀਆਂ ਚੁਣੌਤੀਆਂ ਦੇਣ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਕੌਮ ਦੀ ਪਿੱਠ ਵਿਚ ਛੁਰਾ ਨਾ ਮਾਰਨ, ਸਗੋਂ ਆਪਣੀ ਸ਼ਕਤੀ ਕੌਮ ਦੀ ਚੜ੍ਹਦੀ ਕਲਾ ਲਈ ਵਰਤਣ। ਉਨ੍ਹਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਦੇ ਝੰਡੇ ਹੇਠ ਇਕੱਠੇ ਹੋਣ। ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਸਮੇਂ ਛਾਪੀ ਗਈ ਹਿੰਦੀ ਪੁਸਤਕ ਸਿੱਖ ਇਤਿਹਾਸ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਬਾਰੇ ਕਿਹਾ ਕਿ ਇਨ੍ਹਾਂ ਉਪਰ ਬਹੁਤ ਸਮਾਂ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ ਅਤੇ ਅੱਜ ਇਸ ਨੂੰ ਮੁੱਦਾ ਬਣਾਉਣ ਵਾਲੇ ਲੋਕ ਕੇਵਲ ਆਪਣੀ ਚਰਚਾ ਖਾਤਰ ਦੀ ਅਜਿਹਾ ਕਰ ਰਹੇ ਹਨ। ਉਨ੍ਹਾਂ ਬਾਬਾ ਬਲਬੀਰ ਸਿੰਘ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਹਿ ਚੁੱਕੇ ਜਥੇਦਾਰਾਂ ਦੀ ਸਾਲਾਨਾ ਯਾਦ ਮਨਾਉਣ ਦੇ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਬਾਬਾ ਬਲਬੀਰ ਸਿੰਘ ਵੱਲੋਂ ਨੌਜੁਆਨੀ ਨੂੰ ਕੌਮੀ ਵਿਰਸੇ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਭਾਈ ਮਹਿੰਦਰ ਸਿੰਘ ਸਿਬੀਆ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰੀਕ ਸਿੰਘ ਕੋਟਸ਼ਮੀਰ, ਸ. ਜਗਸੀਰ ਸਿੰਘ ਮਾਂਗੇਆਣਾ, ਬਾਬਾ ਗੱਜਣ ਸਿੰਘ ਬਾਬਾ ਬਕਾਲਾ ਤਰਨਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ, ਬਾਬਾ ਮਨਮੋਹਨ ਸਿੰਘ ਬਾਰਨ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਵੱਸਣ ਸਿੰਘ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਬਲਕਾਰ ਸਿੰਘ ਹਨੂੰਮਾਨਗੜ੍ਹ, ਬਾਬਾ ਜੱਸਾ ਸਿੰਘ, ਬਾਬਾ ਸੁਖਵਿੰਦਰ ਸਿੰਘ ਮੋਹਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਸੁਖਜੀਤ ਸਿੰਘ ਘਨਈਆ, ਗਿਆਨੀ  ਭਗਵਾਨ ਸਿੰਘ ਜੌਹਲ, ਮੈਨੇਜਰ ਸ. ਕਰਨ ਸਿੰਘ ਆਦਿ ਮੌਜੂਦ ਸਨ।
Read More

Thursday, 10 May 2018

ਸੇਂਟ ਸੋਲਜਰ ਨੇ ਅਪਾਹਿਜ ਆਸ਼ਰਮ ਵਿੱਚ ਰਹਿ ਰਹੀ ਬਜ਼ੁਰਗ ਮਾਤਾਵਾਂ ਦੇ ਨਾਲ ਮਨਾਇਆ ਮਦਰਜ਼ ਡੇ

7:16:00 pm 0
ਜਲੰਧਰ 10 ਮਈ (ਜਸਵਿੰਦਰ ਆਜ਼ਾਦ)- ਦੁਨੀਆਂ ਵਿੱਚ ਬੱਚਿਆਂ ਨੂੰ ਖਵਾ ਆਪ ਭੁੱਖੇ ਸੋਣ ਅਤੇ ਹਰ ਖੁਸ਼ੀ ਨੂੰ ਆਪਣੇ ਬੱਚਿਆਂ 'ਤੇ ਕੁਰਬਾਨ ਕਰਣ ਵਾਲੀ ਮਾਂ ਹੁੰਦੀ ਹੈ ਉਸ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਦੁਆਰਾ ਅਪਾਹਿਜ ਆਸ਼ਰਮ ਵਿੱਚ ਰਹਿ ਰਹੀ ਬਜ਼ੁਰਗ ਮਾਤਾਵਾਂ  ਦੇ ਨਾਲ ਮਾਤਾ ਦਿਨ ਮਨਾਇਆ ਗਿਆ ।  ਜਿਸ ਵਿੱਚ ਗਰੁਪ  ਦੇ ਵਾਈਸ ਚੇਇਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ  ਅਤੇ ਸੇਂਟ ਸੋਲਜਰ ਇੰਟਰ ਕਾਲਜ ਫਰੇਂਡਸ ਕਲੋਨੀ  ਦੇ ਵਿਦਿਆਰਥੀ ਖਾਸ ਰੂਪ ਵਲੋਂ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਅਪਾਹਿਜ ਆਸ਼ਰਮ ਇਨਚਾਰਜ ਤਰਸੇਮ ਕਪੂਰ  ਦੁਆਰਾ ਕੀਤਾ ਗਿਆ ।  ਇਸ ਮੌਕੇ ਉੱਤੇ ਬਜ਼ੁਰਗ ਮਾਤਾਵਾਂ ਨੂੰ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਲੋਂ ਬਣਾਏ ਮਾਤਾ ਦਿਨ  ਦੇ ਕਾਰਡ ਅਤੇ ਗੁਲਾਬ ਭੇਂਟ ਕਰਦੇ ਹੋਏ ਉਨ੍ਹਾਂਨੂੰ ਪ੍ਰਤੀ ਪਿਆਰ ਅਤੇ ਆਦਰ ਪ੍ਰਗਟ ਕੀਤਾ ।  ਵਾਈਸ ਚੇਇਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ  ਨੇ ਸਾਰੇ ਮਾਤਾਵਾਂ  ਦੇ ਨਾਲ ਮਦਰ ਡੇ ਦਾ ਕੇਕ ਕੱਟ ਕਰ ਸਾਰੇ ਦਾ ਮੂੰਹ ਮਿੱਠਾ ਕਰਵਾਂਦੇ ਹੋਏ ਉਨ੍ਹਾਂਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ  ਪ੍ਰਾਪਤ ਕੀਤਾ ਅਤੇ ਦੁਨੀਆ ਦੀ ਸਾਰੇ ਮਾਤਾਵਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਦੁਨੀਆ ਵਿੱਚ ਇੱਕ ਮਾਂ ਹੀ ਹੁੰਦੇ ਹੈ ਜੋ ਬੱਚੀਆਂ ਦੀ ਖੁਸ਼ੀ ਲਈ ਆਪਣੀ ਖੁਸ਼ੀਆਂ ਕੁਰਬਾਨ ਕਰ ਦਿੰਦੇ ਹੈ ਇਸਲਈ ਬੱਚੀਆਂ ਦੀ ਵੀ ਜ਼ਿੰਮੇਦਾਰੀ ਹੈ ਕਿ ਮਾਂ ਵਲੋਂ ਪਿਆਰ ਕਰੇ ਅਤੇ ਉਨ੍ਹਾਂ ਦੀ ਖੁਸ਼ੀ ਦਾ ਧਿਆਨ ਰੱਖੇ । ਅਪਾਹਿਜ ਆਸ਼ਰਮ ਇਨਚਾਰਜ ਤਰਸੇਮ ਕਪੂਰ  ਨੇ ਸਾਰੇ ਦਾ ਧੰਨਵਾਦ ਕੀਤਾ।
Read More

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰਾਂ ਵਿਖੇ ਲਗਾਇਆ ਗਿਆ ਸੈਮੀਨਾਰ

6:00:00 pm 0
ਜਲੰਧਰ 9 ਮਈ (ਜਸਵਿੰਦਰ ਆਜ਼ਾਦ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਐਸ ਕੇ ਅਰੋੜਾ ਜੀ ਅਤੇ ਸੀ . ਜੇ . ਐਮ ਸ਼੍ਰੀਮਤੀ ਸੁਚੇਤਾ ਆਸ਼ੀਸ਼ ਦੇਵ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਜੀ ਦੀ ਯੋਗ ਅਗਵਾਈ ਹੇਠ NALSA (Victim of trafficking and commercial sexual exploitation scheme ) 2015 ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਬਾਰੇ ਐਡਵੋਕੇਟ ਸ਼੍ਰੀਮਤੀ ਦੀਪਿਕਾ ਕੌਸ਼ਲ ਜੀ ਨੇ ਬੱਚਿਆਂ ਨੂੰ ਕਨੂੰਨੀ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ  ਉਨ੍ਹਾਂ ਨਾਲ PLV ਸ਼੍ਰੀਮਤੀ ਗੁਰਜੀਤ ਕੌਰ ਜੀ ਵੀ ਹਾਜ਼ਿਰ ਸਨ। ਸਕੂਲ ਵਿੱਚ ਖੁੱਲੇ ਜ਼ਿਲ੍ਹਾ ਕਨੂੰਨੀ ਸੇਵਾਵਾਂ ਅਥਾਰਟੀ ਦੇ ਇੰਚਾਰਜ ਸ਼੍ਰੀਮਤੀ ਪ੍ਰੀਤੀ ਸੋਨੀ ਸਮੇਤ ਵਿਦਿਆਰਥੀ ਹਾਜ਼ਰ ਸਨ । ਇਸ ਸੈਮੀਨਾਰ ਵਿੱਚ ਬੱਚਿਆਂ ਦਾ ਚਾਰਟ  ਅਤੇ ਲੇਖ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸ਼੍ਰੀਮਤੀ ਸੁਚੇਤਾ ਆਸ਼ੀਸ਼ ਜੀ ਨੇ ਸਕੂਲ ਵਿੱਚ   ਚੱਲ ਰਹੀ ਐਮ . ਆਰ. ਟੀਕਾਕਰਣ ਮੁਹਿੰਮ ਦਾ ਵੀ ਮੁਆਇਨਾ ਕੀਤਾ। ਇਸ ਮੁਹਿੰਮ ਵਿੱਚ  15 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਖਸਰਾ ਅਤੇ ਰੂਬੈਲਾ ਤੋਂ ਬਚਾਉਣ ਲਈ ਟੀਕੇ ਲਗਾਏ ਗਏ। ਇਸ ਮੌਕੇ ਸ਼੍ਰੀਮਤੀ ਪ੍ਰੀਤੀ ਸੋਨੀ, ਅਨੁਪਮ ਕੰਵਰ, ਕਮਲਜੀਤ ਕੌਰ, ਵਿਨੇ ਵਸਰਾ, ਬਲਰਾਮ ਸਿੰਘ, ਰਾਜ ਕੁਮਾਰ ਅਤੇ ਸਕੂਲ ਸਟਾਫ ਹਾਜ਼ਿਰ ਸੀ।
Read More

Wednesday, 9 May 2018

ਸੇਂਟ ਸੋਲਜਰ ਇੰਟਰ ਕਾਲਜ ਦਾ ਪੀ.ਐੱਸ.ਈ.ਬੀ 10ਵੀਂ ਦੇ ਨਤੀਜੇ ਰਹੇ ਸ਼ਾਨਦਾਰ

8:53:00 pm 0
ਜਲੰਧਰ 8 ਮਈ (ਗੁਰਕੀਰਤ ਸਿੰਘ)- ਪੰਜਾਬ ਸਕੂਲ ਐਜ਼ੂਕੇਸ਼ਨ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਸਲਾਨਾ ਨਤੀਜਿਆਂ ਵਿੱਚ ਸੇਂਟ ਸੋਲਜਰ ਇੰਟਰ ਕਾਲਜ ਫਰੇਂਡਸ ਕਲੋਨੀ ਦੇ ਨਤੀਜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਸੌ ਫ਼ੀਸਦੀ ਅਤੇ ਸ਼ਾਨਦਾਰ ਰਹੇ। ਵਿਦਿਆਰਥੀਆਂ ਹਰਵਿੰਦਰ ਸਿੰਘ ਨੇ 82% ਅੰਕ ਪ੍ਰਾਪਤ ਕਰ ਸੰਸਥਾ ਵਿੱਚ ਪਹਿਲਾ ਸਥਾਨ, ਜਸ਼ਨਦੀਪ ਸਿੰਘ ਨੇ 81% ਅੰਕਾਂ ਦੇ ਨਾਲ ਦੂਸਰਾ ਸਥਾਨ, ਹਰਮੀਤ ਕੌਰ ਨੇ 78% ਅੰਕਾਂ ਦੇ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਮਾਨਸੀ ਨੇ 76%, ਕੇਸ਼ਵ ਨੇ 75% ਅੰਕ ਪ੍ਰਾਪਤ ਕੀਤੇ। ਇਸਦੇ ਨਾਲ ਹੀ ਸੰਸਥਾ ਦੇ 18 ਵਿਦਿਆਰਥੀਆਂ ਨੇ 70% ਤੋੋਂ ਜਿਆਦਾ ਅਤੇ 12 ਵਿਦਿਆਰਥੀਆਂ ਨੇ 60% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ। ਪ੍ਰਿੰਸੀਪਲ ਮਨਗਿੰਦਰ ਸਿੰਘ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਲਈ ਸੰਸਥਾ ਵਲੋਂ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਤਾਂਕਿ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਹੋ ਸਕੇ ਅਤੇ ਇਸ ਸੌ ਫ਼ੀਸਦੀ ਨਤੀਜਿਆਂ ਦਾ ਸਿਹਰਾ ਸਟਾਫ ਮੇਂਬਰਜ਼ ਅਤੇ ਵਿਦਿਆਰਥੀਆਂ ਦੀ ਮਿਹਨਤ ਨੂੰ ਜਾਂਦਾ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਟਾਫ ਮੇਂਬਰਜ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂਨੂੰ ਅੱਗੇ ਵੀ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਦਾ ਨਾਮ ਚਮਕਾਉਣ ਨੂੰ ਕਿਹਾ।
Read More

Tuesday, 8 May 2018

ਸੇਂਟ ਸੋਲਜਰ ਜੀ.ਐਨ.ਐਮ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਰੈੱਡਕਰਾਸ ਦਿਵਸ

7:49:00 pm 0
ਜਲੰਧਰ 8 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਜੀ.ਐਨ.ਐਮ ਵਿਦਿਆਰਥੀਆਂ ਵਲੋਂ ਵਿਸ਼ਵ ਰੈੱਡਕਰਾਸ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੇ ਪੀੜਿਤ ਮਨੁੱਖਤਾ ਦੀ ਸੇਵਾ ਬਿਨ੍ਹਾਂ ਭੇਦਭਾਵ ਦੇ ਕਰਦੇ ਰਹਿਣ ਦਾ ਵਿਛਾਰ ਦੇਣ ਵਾਲੇ ਅਤੇ ਰੈਡਕਰਾਸ ਅਭਿਆਨ ਨੂੰ ਜਨਮ ਦੇਣ ਵਾਲੇ ਮਹਾਨ ਮਨੁੱਖਤਾ ਪ੍ਰੇਮੀ ਜੀਨ ਹੇਨਰੀ ਡਿਊਨੇਂਟ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਣ ਦਾ ਪ੍ਰਣ ਲਿਆ।ਵਿਦਿਆਰਥੀਆਂ ਪ੍ਰੀਤੀ, ਅਮਨਦੀਪ ਕੌਰ, ਇੰਦਰਪ੍ਰੀਤ, ਸਨਦੀਪ, ਦੀਪਿਕਾ, ਮੰਨਤ, ਨਿਸ਼ਾ, ਸੁਖਦੀਪ, ਨਵਦੀਪ, ਨਿਤੀਕਾ ਆਦਿ ਨੇ ਜਮੀਨ ਨੇ ਕਰਾਸ ਬਣਾ ਸਭ ਨੂੰ ਇਸਦੇ ਪ੍ਰਤੀ ਜਾਗਰੂਕ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਰੈਡਕਰਾਸ ਵਲੋਂ ਚਲਾਏ ਗਏ ਖੂਨਦਾਨ ਜਾਗਰੂਕਤਾ ਅਭਿਆਨ ਦੇ ਕਾਰਨ ਹੀ ਅੱਜ ਥੈਲੇਸਿਮਿਆ, ਕੈਂਸਰ, ਐਨੀਮਿਆ ਵਰਗੀਆਂ ਅਨੇਕਾਂ ਜਾਨਲੇਵਾ ਬਿਮਾਰੀਆਂ ਤੋਂ ਹਜਾਰਾਂ ਲੋਕਾਂ ਦੀ ਜਾਨ ਬੱਚ ਰਹੀ ਹੈ।

Read More

Monday, 7 May 2018

ਨੇਕੀ ਦੇ ਗੁਰਦੁਆਰਾ ਨੁਮਾ ਗ੍ਰਹਿ ਤੋਂ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਸਿੰਘ ਸਾਹਿਬ ਨੇ ਕੀਤੀ ਸ਼ਲਾਘਾ

7:22:00 pm 0
ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਗੁਰਬਾਣੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਦੇ ਨਿਊਜੀਲੈਂਡ ਸਥਿਤ ਨਿੱਜੀ ਗੁਰਦੁਆਰਾ ਸਾਹਿਬ ਤੋਂ ਨਿਊਜੀਲੈਂਡ ਦੇ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ ਹੈ।
ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਚਲਾਏ ਜਾ ਰਹੇ ਰੇਡੀਓ ਤੋਂ ਗੁਰਬਾਣੀ ਅਤੇ ਗੁਰ-ਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਸੀ। ਉਸ ਵੱਲੋਂ ਲਗਾਤਾਰ ਗੁਰੂ ਸਾਹਿਬਾਨ, ਸਿੱਖ ਇਤਿਹਾਸ, ਸਿੱਖੀ ਦੇ ਮੂਲ ਸਿਧਾਂਤਾਂ ਉੱਪਰ ਬੇਲੋੜੀਆਂ ਅਤੇ ਗਲਤ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਹ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਹੋਰਨਾਂ ਸਿੱਖ ਸਖਸ਼ੀਅਤਾਂ ਵਾਰੇ ਵੀ ਅਪਸ਼ਬਦ ਬੋਲਦਾ ਰਹਿੰਦਾ ਸੀ। ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੇਕੀ ਵਿਰੁੱਧ ਕਾਰਵਾਈ ਲਈ ਨਿਊਜੀਲੈਂਡ ਦੀਆਂ ਸੰਗਤਾਂ ਨੂੰ ਕਿਹਾ ਗਿਆ ਸੀ ਜਿਸਦੇ ਆਧਾਰ ਤੇ ਅੱਜ ਸਿੱਖ ਸੰਗਤਾਂ ਨੇ ਹਰਨੇਕ ਸਿੰਘ ਨੇਕੀ ਦੇ ਨਿੱਜੀ ਅਸਥਾਨ ਗੁਰਦੁਆਰਾ ਸਿੰਘ ਸਭਾ, ਸ਼ਰਲੀ ਰੋਡ ਪਾਪਾਟੋਏਟੋਏ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਕੁਝ ਪੋਥੀਆਂ ਅਤੇ ਚੌਰ ਸਾਹਿਬ ਸਤਿਕਾਰ ਸਹਿਤ ਲੈ ਜਾਕੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਸ਼ੁਸੋਭਿਤ ਕਰ ਦਿੱਤੇ। ਸਿੰਘ ਸਾਹਿਬ ਨੇ ਨਿਊਜੀਲੈਂਡ ਦੀਆਂ ਸੰਗਤਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਕਾਰਜ ਨੇ ਦਰਸਾ ਦਿੱਤਾ ਹੈ ਕਿ ਸਿੱਖ ਭਾਵੇਂ ਕਿਤੇ ਵੀ ਰਹਿੰਦੇ ਹੋਣ ਉਹ ਆਪਣੇ ਗੁਰੁ ਸਾਹਿਬਾਨ, ਗੁਰਬਾਣੀ ਅਤੇ ਸਿੱਖ ਸ਼ਹੀਦਾਂ ਬਾਰੇ ਕੂੜ ਪ੍ਰਚਾਰ ਨੂੰ ਹਰਗਿੱਜ ਬਰਦਾਸ਼ਤ ਨਹੀਂ ਕਰਦੇ। ਉਨਾਂ ਨੇ ਉਕਤ ਕਾਰਜ ਲਈ ਨਿਊਜੀਲੈਂਡ ਦੀਆਂ ਸਿੱਖ ਸੰਗਤਾਂ ਦੀ ਸ਼ਲਾਘਾ ਕੀਤੀ।
Read More

ਗੁਰੂ ਕਾਸ਼ੀ ਸਕੂਲ ਮਲਕਾਣਾ ਵਿਖੇ ਕਰਵਾਇਆ ਕੈਰੀਅਰ ਗਾਈਡੈਂਸ ਸਮਾਗਮ

6:38:00 pm 0
ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਪਬਲਿਕ ਸਕੂਲ ਮਲਕਾਣਾ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਸ. ਚਰਨਜੀਤ ਸਿੰਘ ਮਵੀ, ਡਾ. ਸੁਰਜੀਤ ਸਿੰਘ, ਡਾ. ਇਬਾਰਤ ਖਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੌਰਾਨ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਕੂਲੀ ਬੱਚਿਆਂ ਕੋਲੋਂ ਸਵਾਲ ਜਵਾਬ ਪੁੱਛੇ ਅਤੇ ਸਕੂਲੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਰਨ ਵਾਲੇ ਕੋਰਸਾਂ ਅਤੇ ਉਚੇਰੀ ਪੜ੍ਹਾਈ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਵਧੀਆ ਢੰਗ ਨਾਲ ਸੁਚੱਜੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਿੰਸੀਪਲ ਸ. ਜਗਜੀਵਨ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਨ ਦੇ ਨਾਲ ਨਾਲ ਮਾਪਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਭਵਿੱਖ ਵਿੱਚ ਅਜਿਹੇ ਸਮਾਗਮਾਂ ਦਾ ਆਯੋਜਨ ਕਰਨ ਦੀ ਬਚਨਬੱਧਤਾ ਜਿਤਾਈ। ਇਸ ਮੌਕੇ ਅੰਮ੍ਰਿਤ ਮਲਕਾਣਾ, ਬਹਾਦਰ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ ਅਤੇ ਸੰਦੀਪ ਸਿੰਘ ਆਦਿ ਮੌਜ਼ੂਦ ਸਨ।
Read More

ਖਾਲਸਾ ਸਕੂਲ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਚੱਲ ਰਹੇ ਵਿਵਾਦ ਦੀ ਜਾਂਚ ਲਈ ਡੀ. ਈ. ਓ ਦਾ ਵਫਦ ਸਕੂਲ ਪੁੱਜਾ

6:28:00 pm 0
ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੈਂਟ ਵੱਲੋਂ ਬੀਤੇ ਸਮੇਂ ਵਿੱਚ ਸਕੂਲ ਵਿੱਚ ਕੰਮ ਕਰਦੇ ਅਣਏਡਿਡ ਅਧਿਆਪਕਾਂ ਨੂੰ ਨੌਕਰੀ ਤੋਂ ਫਾਰਿਗ ਕਰ ਦੇਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪੈਦਾ ਹੋਏ ਵਿਵਾਦ ਦੇ ਚਲਦਿਆਂ ਕੁੱਝ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ 'ਤੇ ਫੀਸਾਂ ਵਸੂਲਣ ਦੇ ਕਥਿਤ ਦੋਸ਼ ਲਾਉਣ ਉਪਰੰਤ ਸਕੂਲ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੇ ਦੌਰ ਦੌਰਾਨ ਹੀ ਅੱਜ ਉਕਤ ਮਾਮਲੇ ਦੀ ਜਾਂਚ ਲਈ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਭੇਜੇ ਇੱਕ ਵਫਦ ਨੇ ਸਕੂਲ ਦਾ ਦੌਰਾ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਕੂਲਾਂ ਖਿਲਾਫ ਮਿਲੀਆਂ ਕੁਝ ਸ਼ਿਕਾਇਤਾਂ ਦੀ ਜਾਂਚ ਲਈ ਇੱਕ ਵਫਦ ਅੱਜ ਚੁੱਪ ਚੁਪੀਤੇ ਖਾਲਸਾ ਸਕੂਲ ਪੁੱਜਾ। ਵਫਦ ਵਿੱਚ ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸਕੂਲ ਕੋਟਬਖਤੂ, ਪਵਨ ਕੁਮਾਰ ਪ੍ਰਿੰਸੀਪਲ, ਮੁਲਤਾਨ ਸਿੰਘ ਅਤੇ ਗੁਰਜਿੰਦਰ ਸਿੰਘ ਸ਼ਾਮਿਲ ਸਨ। ਉਕਤ ਵਫਦ ਨੇ ਸਕੂਲ ਵਿੱਚ ਪੁੱਜ ਕੇ ਜਿੱਥੇ ਸਕੂਲ ਪ੍ਰਬੰਧਕਾਂ ਨਾਲ ਗੱਲ ਕੀਤੀ ਉੱਥੇ ਨੌਕਰੀ ਤੋਂ ਫਾਰਿਗ ਕੀਤੇ ਗਏ ਅਧਿਆਪਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਫੀਸਾਂ ਵਸੂਲਣ ਦੇ ਕਥਿਤ ਦੋਸ਼ ਲਾਉਣ ਵਾਲੇ ਮਾਪਿਆਂ ਦਾ ਪੱਖ ਵੀ ਲਿਆ। ਮੀਡੀਆ ਦੇ ਪਹੁੰਚਣ ਤੋਂ ਪਹਿਲਾਂ ਹੀ ਭਾਵੇਂ ਉਕਤ ਵਫਦ ਚਲਾ ਗਿਆ ਸੀ ਪਰ ਸੰਪਰਕ ਕਰਨ 'ਤੇ ਫਾਰਿਗ ਕੀਤੇ ਅਧਿਆਪਕ ਆਗੂ ਜਸਪਾਲ ਗਿੱਲ ਨੇ ਦੱਸਿਆ ਕਿ ਉਕਤ ਵਫਦ ਨੇ ਸਾਰੀਆਂ ਧਿਰਾਂ ਦੇ ਬਿਆਨ ਕਲਮਬੰਦ ਕੀਤੇ ਹਨ ਤੇ ਵੱਡੀ ਗਿਣਤੀ ਵਿੱਚ ਪੁੱਜੇ ਵਿਦਿਆਰਥੀਆਂ ਦੇ ਮਾਪਿਆਂ ਨੇ ਵਫਦ ਨੂੰ ਸਵੈ ਘੋਸ਼ਣਾ ਪੱਤਰ ਦੇ ਕੇ ਸਕੂਲ ਪ੍ਰਬੰਧਕਾਂ 'ਤੇ ਫੀਸਾਂ ਵਸੂਲਣ ਦੇ ਦੋਸ਼ ਲਾਏ ਹਨ। ਉਨਾਂ ਕਿਹਾ ਕਿ ਵਫਦ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਦੀ ਰਿਪੋਰਟ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਐੱਸ. ਡੀ. ਐੱਮ ਤਲਵੰਡੀ ਸਾਬੋ ਨੂੰ ਕਾਰਵਾਈ ਹਿੱਤ ਭੇਜ ਦਿੱਤੀ ਜਾਵੇਗੀ। ਅਧਿਆਪਕ ਆਗੂ ਨੇ ਉਮੀਦ ਪ੍ਰਗਟਾਈ ਕਿ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਜਰੂਰ ਹੋਵੇਗੀ।
ਉੱਧਰ ਸੰਪਰਕ ਕਰਨ 'ਤੇ ਖਾਲਸਾ ਸਕੂਲ ਦੇ ਮੈਨੇਜਰ ਰਣਜੀਤ ਸਿੰਘ ਮਲਕਾਣਾ ਨੇ ਦੱਸਿਆ ਕਿ ਉਨਾਂ ਨੇ ਉਕਤ ਵਫਦ ਅੱਗੇ ਸਕੂਲ ਵੱਲੋਂ ਫੀਸ ਨਾ ਵਸੂਲਣ ਸਬੰਧੀ ਅਤੇ ਲਾਏ ਜਾ ਰਹੇ ਕਥਿਤ ਦੋਸ਼ਾਂ ਨੂੰ ਝੂਠ ਸਾਬਿਤ ਕਰਨ ਸਬੰਧੀ ਸਾਰੇ ਸਬੂਤ ਪੇਸ਼ ਕਰ ਦਿੱਤੇ ਹਨ। ਉਨਾਂ ਦੋਸ਼ ਲਾਏ ਕਿ ਇੱਕ ਡੂੰਘੀ ਸਾਜਿਸ਼ ਅਧੀਨ ਸਕੂਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਹੀ ਸੱਚ ਸਾਹਮਣੇ ਆ ਸਕੇਗਾ।
Read More

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿਦਿਆਰਥੀਆਂ ਦੀ 5 ਸਟਾਰ ਹੋਟਲ ਵਿੱਚ ਚੋਣ

5:40:00 pm 0
ਜਲੰਧਰ 7 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਅਤੇ ਕੈਟਰਿੰਗ ਟੇਕਨੋਲਾਜੀ ਦੇ ਛੇ ਵਿਦਿਆਰਥੀਆਂ ਦੀ ਚੋਣ ਦਿੱਲੀ ਦੇ 5 ਸਟਾਰ ਹੋਟਲ ਲੀ ਮੇਰਿਡਿਅਨ ਵਿੱਚ ਹੋਈ। ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ, ਪ੍ਰਿੰਸੀਪਲ ਪ੍ਰੋ.ਸੰਦੀਪ ਲੋਹਾਨੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੀ ਚੋਣ ਲਈ ਤਿੰਨ ਰਾਉਂਡ ਪਰਸਨਲ ਇੰਟਰਵਯੂ, ਟੇਕਨਿਕਲ ਅਤੇ ਐੱਚ.ਆਰ ਕੀਤੇ ਗਏ। ਪ੍ਰਿੰਸ ਚੋਪੜਾ ਨੇ ਦੱਸਿਆ ਕਿ ਵਿਦਿਆਰਥੀਆਂ ਕਮਲ ਸਿੰਘ ਨੇਗੀ, ਡੇਨਿਲ, ਨਮਨ ਭਨੋਟ, ਸ੍ਰੈਸ਼ਠ ਕਰੀਰ, ਹਿਤੇਸ਼ ਠਾਕੁਰ, ਕੁਨਾਲ ਸ਼ਰਮਾ ਆਦਿ ਦਾ 2.5 ਲੱਖ ਸਲਾਨਾ ਪੈਕੇਜ ਤੇ ਚੋਣ ਹੋਈ ਹੈ ਅਤੇ ਵਿਦਿਆਰਥੀ ਆਪਣੀ ਸਟਡੀ ਪੂਰੀ ਕਰ ਜਲਦ ਕੰਪਨੀ ਨੂੰ ਜਵਾਇਨ ਕਰਣਗੇ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂਦੇ ਸੁਨਹਰੇ ਭਵਿੱਖ ਲਈ ਸੇਂਟ ਸੋਲਜਰ ਹਮੇਸ਼ਾ ਯਤਨਸ਼ੀਲ ਹੈ।ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਦੀ ਚੰਗੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹੋਟਲਾਂ ਵਿੱਚ 100% ਪਲੇਸਮੇਂਟ ਦਾ ਰਿਕਾਰਡ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਆਰਥੀਆਂ ਦੀ ਪਲੇਸਮੇਂਟ ਲਈ ਕਈ ਕੰਪਨੀਆਂ ਆ ਰਹੀ ਹਨ। ਇਸ ਮੌਕੇ 'ਤੇ ਟ੍ਰੇਨਿੰਗ ਅਤੇ ਪਲੇਸਮੇਂਟ ਕੋਆਰਡਿਨੇਟਰ ਗੁਰਚਰਣ ਸਿੰਘ ਵੀ ਮੌਜੂਦ ਰਹੇ।

Read More

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ ਦੀਆਂ ਵਿਦਿਆਰਥਣਾਂ ਨੇ ਦਸ ਦਿਨ ਦੀ ਟਰੇਨਿੰਗ ਲਈ

3:17:00 pm 0
ਜਲੰਧਰ 7 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ ਦੀਆਂ ਵਿਦਿਆਰਥਣਾਂ ਨੇ ਮਿਲਾਨੋ ਇੰਟਰਨੈਸ਼ਨਲ ਇੰਸਟੀਟਿਊਟ, ਜਲੰਧਰ ਵਿਚ ਸਫਲਤਾ ਨਾਲ ਦਸ ਦਿਨ ਦੀ ਟਰੇਨਿੰਗ ਲਈ। ਇਸ ਟਰੇਨਿੰਗ ਵਿਚ ਉਹਨਾਂ ਨੂੰ ਸਕਿਨ ਕੇਅਰ, ਮੇਕਅਪ ਦੇ ਵਖ ਵਖ ਸਟਾਇਲ, ਹੇਅਰ ਸਟਾਇਲ ਅਤੇ ਨੇਲ ਆਰਟ ਸਿਖਾਏ ਗਏ। ਮਿਸ ਰੀਤੂ ਪਰਮਾਰ, ਮੇਕਅਪ ਅਰਟਿਸਟ ਨੇ ਬਰਾਇਡਲ ਮੇਕਅਪ, ਸਟੇਜ ਮੇਕ ਅਪ ਆਦਿ ਦੀ ਟਰੇਨਿੰਗ ਦਿੱਤੀ। ਮਿਸ ਬੀ. ਕੇ ਬੰਸਲ, ਨੇਲ ਆਰਟ ਮਾਹਿਰ ਨੇ ਨੇਲ ਅਰਟ ਦੇ ਵਖ ਵਖ ਢੰਗਾਂ, ਸ਼੍ਰੀਮਤੀ ਸੰਗੀਤਾ, ਸਕਿਨ ਐਕਸਪਰਟ ਨੇ ਸਕਿਨ ਕੇਅਰ ਦੀ ਅਡਵਾਂਸ ਤਕਨੀਕਾਂ, ਮਸ਼ੀਨਾਂ - ਹਾਈ ਫਰੀਕੁਐਂਸੀ, ਗਲਵੈਨਿਕ ਅਤੇ ਵਾਇਬ੍ਰੇਟਰ ਅਤੇ ਫੇਸ ਮਸਾਜਰ ਆਦਿ ਦੀ ਜਾਨਕਾਰੀ ਦਿੱਤੀ।
Read More

Sunday, 6 May 2018

ਮਾਮਲਾ ਸੱਸ ਅਤੇ ਮਾਸੀ ਸੱਸ ਤੋਂ ਕਥਿਤ ਤੌਰ 'ਤੇ ਤੰਗ ਆ ਕੇ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ

10:26:00 pm 0
  • ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਮ੍ਰਿਤਕਾ ਦੇ ਪਰਿਵਾਰ ਅਤੇ ਕਿਸਾਨ ਜਥੇਬੰਦੀ ਨੇ ਲਾਇਆ ਥਾਣੇ ਅੱਗੇ ਧਰਨਾ, ਪੁਲਿਸ ਅਧਿਕਾਰੀਆਂ ਦੇ ਭਰੋਸੇ 'ਤੇ ਧਰਨਾ ਚੁੱਕਿਆ
ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਚੱਠੇਵਾਲਾ ਵਿਖੇ ਅੱਠ ਸਾਲ ਪਹਿਲਾਂ ਪਿੰਡ ਭੈਣੀ ਬਾਘਾ ਤੋਂ ਵਿਆਹੀ ਲੜਕੀ ਸਰਬਜੀਤ ਕੌਰ ਵੱਲੋਂ ਬੀਤੇ ਦਿਨ ਜਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਤੋਂ ਬਾਅਦ ਮ੍ਰਿਤਕਾ ਦੇ ਭਰਾ ਦੇ ਬਿਆਨਾਂ 'ਤੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਖਿਲਾਫ ਦਰਜ ਕੀਤੇ ਮਾਮਲੇ ਉਪਰੰਤ ਕਈ ਦਿਨ ਲੰਘ ਜਾਣ ਦੇ ਬਾਵਜੂਦ ਵੀ ਉਨਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਹਿਯੋਗ ਨਾਲ ਥਾਣਾ ਤਲਵੰਡੀ ਸਾਬੋ ਦਾ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਅਤੇ ਪੁਲਿਸ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ। ਬਾਅਦ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ 9 ਮਈ ਤੱਕ ਗ੍ਰਿਫਤਾਰੀਆਂ ਕਰ ਲੈਣ ਦੇ ਦਿੱਤੇ ਭਰੋਸੇ ਕਾਰਨ ਧਰਨਾ ਸਮਾਪਤ ਕਰ ਦਿੱਤਾ ਗਿਆ। ਗ਼ੌਰਤਲਬ ਹੈ ਕਿ ਸਰਬਜੀਤ ਕੌਰ ਪੁੱਤਰੀ ਤੇਜਾ ਸਿੰਘ ਵਾਸੀ ਭੈਣੀ ਬਾਘਾ ਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਤਲਵੰਡੀ ਸਾਬੋ ਸਬ ਡਵੀਜਨ ਦੇ ਪਿੰਡ ਚੱਠੇਵਾਲਾ ਦੇ ਜਗਦੀਪ ਸਿੰਘ ਨਾਲ ਹੋਇਆ ਸੀ। ਬੀਤੇ ਦਿਨੀਂ ਸਰਬਜੀਤ ਕੌਰ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਕਥਿਤ ਦੋਸ਼ ਲਾਇਆ ਸੀ ਕਿ ਉਸਨੂੰ ਉਸਦੀ ਸੱਸ ਜਸਵੀਰ ਕੌਰ ਅਤੇ ਮਾਸੀ ਸੱਸ ਸੁਖਵੀਰ ਕੌਰ ਬੀਤੇ ਕਾਫੀ ਸਮੇਂ ਤੋਂ ਤੰਗ ਪ੍ਰ੍ਰੇਸ਼ਾਨ ਕਰਦੀਆਂ ਆ ਰਹੀਆਂ ਸਨ ਜਿਨਾਂ ਤੋਂ ਤੰਗ ਅ ਕੇ ਹੀ ਉਸਨੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ। ਮ੍ਰਿਤਕਾ ਦੇ ਭਰਾ ਦੇ ਬਿਆਨਾਂ ਅਨੁਸਾਰ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕਾ ਦੀ ਸੱਸ ਅਤੇ ਮਾਸੀ ਸੱਸ ਤੇ ਮਾਮਲਾ ਦਰਜ ਕਰ ਲਿਆ ਸੀ ਪ੍ਰੰਤੂ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਾ ਹੋਣ ਦੇ ਚਲਦਿਆਂ ਅੱਜ ਪਿੰਡ ਬੈਣੀ ਬਾਘਾ ਨਿਵਾਸੀਆਂ ਨੇ ਭਾਕਿਯੂ (ਡਕੌਂਦਾ) ਦੀ ਅਗਵਾਈ ਵਿੱਚ ਥਾਣਾ ਤਲਵੰਡੀ ਸਾਬੋ ਦਾ ਘਿਰਾਓ ਕੀਤਾ ਜਿਸ ਵਿੱਚ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਵੀ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਆਗੂਆਂ ਨੇ ਸੰਬੋਧਨ ਦੌਰਾਨ ਤਲਵੰਡੀ ਸਾਬੋ ਪੁਲਿਸ ਤੇ ਕਥਿਤ ਦੋਸ਼ੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਤੇ ਪੈਸੇ ਖਾ ਕੇ ਬਚਾਉਣ ਦੇ ਕਥਿਤ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਬਾਅਦ ਵਿੱਚ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਵੱਲੋਂ ਧਰਨੇ ਵਿੱਚ ਪੁੱਜ ਕੇ ਕਥਿਤ ਦੋਸ਼ੀਆਂ ਨੂੰ 9 ਮਈ ਤੱਕ ਹਰ ਹਾਲਤ ਗ੍ਰਿਫਤਾਰ ਕਰ ਲੈਣ ਦੇ ਦਿੱਤੇ ਭਰੋਸੇ ਉਪਰੰਤ ਭਾਵੇਂ ਧਰਨਾ ਇੱਕ ਵਾਰ ਚੁੱਕ ਲਿਆ ਗਿਆ ਪਰ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 9 ਮਈ ਤੱਕ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੰਘਰਸ਼ ਹੋਰ ਵੱਡੇ ਪੱਧਰ ਤੇ ਵਿੱਢਿਆ ਜਾਵੇਗਾ। ਧਰਨੇ ਨੂੰ ਦਲ ਖਾਲਸਾ ਆਗੂ ਭਾਈ ਗੁਰਜਿੰਦਰ ਸਿੰਘ, ਭਾਕਿਯੂ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ, ਮੱਖਣ ਭੈਣੀ ਬਾਘਾ, ਰਾਜ ਅਕਲੀਆ, ਮਨਜੀਤ ਉੱਲਕ, ਸਤਨਾਮ ਸਿੰਘ, ਜਗਦੇਵ ਭੈਣੀ ਬਾਘਾ, ਮੇਲਾ ਸਿੰਘ, ਹੁਸ਼ਿਆਰ ਸਿੰਘ, ਗੁਰਦੀਪ ਸਿੰਘ ਤੇ ਮਹਿੰਦਰ ਸਿੰਘ ਚਾਰੇ ਮ੍ਰਿਤਕਾ ਦੇ ਭਰਾ, ਅਮਰੀਕ ਸਿੰਘ, ਮਨਪ੍ਰੀਤ ਸਿੰਘ ਆਦਿ ਆਗੂ ਹਾਜਰ ਸਨ।
Read More

ਦਿੱਲੀ ਮੈਟਰੋ ਵਿੱਚ ਸਿੱਖ ਨੂੰ ਕ੍ਰਿਪਾਨ ਨਾ ਲੈ ਜਾਣ ਦੇਣ 'ਤੇ ਵਫਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਮਿਲਿਆ

10:24:00 pm 0
ਤਲਵੰਡੀ ਸਾਬੋ, 6 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਫਰ ਦੌਰਾਨ ਮੈਟਰੋ ਰੇਲਵੇ ਸਟੇਸ਼ਨ 'ਤੇ ਅਮਿ੍ਰੰਤਧਾਰੀ ਸਿੱਖ ਨੂੰ ਕ੍ਰਿਪਾਨ ਸਮੇਤ ਸਫਰ ਨਾ ਕਰਨ ਦੇਣ 'ਤੇ ਅੱਜ ਇੱਕ ਵਫਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਮੰਗ ਪੱਤਰ ਸੌਂਪਿਆ। ਭਾਈ ਗੁਰਦੀਪ ਸਿੰਘ ਰੋਮਾਣਾ ਨਾਮੀ ਸਿੰਘ ਨੇ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਹ ਬੀਤੇ ਦਿਨ ਦਿੱਲੀ ਵਿਖੇ ਮੈਟਰੋ ਰੇਲਵੇ ਸਟੇਸ਼ਨ ਪਟੇਲ ਚੌਂਕ ਤੋਂ ਚਾਂਦਨੀ ਚੌਂਕ ਸਟੇਸ਼ਨ ਜਾਣ ਲਈ ਟਿਕਟ ਲੈ ਕੇ ਪਹੁੰਚਿਆ ਤਾਂ ਉਥੇ ਤਾਇਨਾਤ ਸੀ. ਆਈ. ਐਸ. ਐਫ ਦੇ ਏ. ਐਸ. ਆਈ. ਨੇ ਉਸਨੂੰ ਰੋਕ ਕੇ ਕਿਹਾ ਕਿ ਤੁਸੀ 2 ਫੁੱਟੀ ਕ੍ਰਿਪਾਨ ਲੈ ਕੇ ਮੈਟਰੋ ਰੇਲ ਵਿੱਚ ਨਹੀਂ ਚੜ੍ਹ ਸਕਦੇ। ਉਹਨਾਂ ਦੱਸਿਆ ਕਿ ਇਸ ਮੌਕੇ ਮੇਰੇ ਨਾਲ ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਵੀ ਸਨ ਨੇ ਪੁਲਿਸ ਨਾਲ ਬਹਿਸ ਕੀਤੀ ਕਿ ਉਕਤ ਕ੍ਰਿਪਾਨ ਖਾਲਸਾਈ ਬਾਣੇ ਵਿੱਚ ਸਜੇ ਇੱਕ ਸਿੱਖ ਦੇ ਕਕਾਰ ਦਾ ਹਿੱਸਾ ਹੈ ਇਸ ਲਈ ਧਾਰਮਿਕ ਅਕੀਦੇ ਮੁਤਾਬਿਕ ਤੇ ਦੇਸ਼ ਦੇ ਕਾਨੂੰਨ ਮੁਤਾਬਿਕ ਵੀ ਉਸਨੂੰ ਨਾਲ ਲੈ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਉਨਾਂ ਦੱਸਿਆ ਕਿ ਤਕਰੀਬਨ ਇੱਕ ਘੰਟਾ ਬਹਿਸ ਕਰਨ ਤੋਂ ਬਾਅਦ ਮੌਕੇ 'ਤੇ ਆਏ ਇੰਸਪੈਕਟਰ ਜਾਵੇਦ ਖਾਨ ਨੇ ਸਾਨੂੰ ਕ੍ਰਿਪਾਨ ਸਮੇਤ ਗੱਡੀ 'ਤੇ ਜਾਣ ਦੀ ਇਜਾਜਤ ਦੇ ਦਿੱਤੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਇਹ ਇੱਕ ਅਪਮਾਨਜਨਕ ਘਟਨਾ ਹੈ ਕਿ ਇੱਕ ਖਾਲਸਾਈ ਬਾਣੇ ਵਾਲੇ ਸਿੰਘ ਨੂੰ ਕ੍ਰਿਪਾਨ ਸਮੇਤ ਗੱਡੀ ਵਿੱਚ ਚੜਨ ਤੋਂ ਰੋਕਿਆ ਗਿਆ ਹੋਵੇ। ਉਹਨਾਂ ਸਿੰਘ ਸਾਹਿਬ ਤੋਂ ਮੰਗ ਕੀਤੀ ਕਿ ਉਹ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਨਾਲ ਰਾਬਤਾ ਕਰਕੇ ਉਕਤ ਮਸਲਾ ਉਠਾਉਣ ਤਾਂ ਕਿ ਅੱਗੇ ਤੋਂ ਕਿਸੇ ਸਿੰਘ ਨੂੰ ਅਜਿਹੀ ਪ੍ਰੇਸ਼ਾਨੀ ਨਾ ਝੱਲਣੀ ਪਵੇ ਤੇ ਉਹਨਾਂ ਨੂੰ ਰੋਕਣ ਵਾਲੇ ਸੀ. ਆਈ. ਐਸ. ਐੱਫ ਦੇ ਕਰਮਚਾਰੀ ਬਲਵਿੰਦਰ ਖਿਲਾਫ ਕਾਰਵਾਈ ਜਾਵੇ। ਇਸ ਮੌਕੇ ਵਫਦ ਨਾਲ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਵੀ ਸ਼ਾਮਿਲ ਸਨ। ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ 'ਤੇ ਭਾਰਤ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਣ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਉਕਤ ਮਾਮਲਾ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।
Read More

Post Top Ad

Your Ad Spot